ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LIC ’ਚ ਨਿਕਲੀਆਂ 8581 ਨੌਕਰੀਆਂ, ਤਨਖ਼ਾਹ 21,865 ਤੋਂ 55,075, ਪੜ੍ਹੋ

ਭਾਰਤੀ ਜੀਵਨ ਬੀਮਾ ਨਿਗਮ ਨੇ ਅਪ੍ਰੈਂਟਿਸ ਡਵੈਲਪਮੈਂਟ ਅਫ਼ਸਰ ਦੇ ਅਹੁਦਿਆਂ ’ਤੇ ਬੰਪਰ ਨੌਕਰੀਆਂ ਕੱਢੀਆਂ ਹਨ। ਕੁੱਲ 8,581 ਅਹੁਦਿਆਂ ਤੇ ਭਰਤੀਆਂ ਕੱਢੀਆਂ ਗਈਆਂ ਹਨ। ਇਹ ਨਿਯੁਕਤੀਆਂ ਦੇਸ਼ ਦੇ ਵੱਖੋ ਵੱਖਰੇ ਖੇਤਰੀ ਦਫ਼ਤਰਾਂ ਲਈ ਹੋਵੇਗੀ।

 

 

ਜਾਣਕਾਰੀ ਮੁਤਾਬਕ ਇਨ੍ਹਾਂ ਅਹੁਦਿਆਂ ’ਤੇ ਤਿੰਨ ਵਰਗਾਂ ਚ ਨਿਯੁਕਤੀਆਂ ਕੀਤੀਆਂ ਜਾਣਗੀਆਂ। ਏਜੰਟ ਵਰਗ, ਕਰਮਚਾਰੀ ਵਰਗ ਅਤੇ ਓਪਨ ਮਾਰਕਿਟ ਵਰਗ ਤਹਿਤ ਅਹੁਦੇ ਭਰੇ ਜਾਣਗੇ। ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਆਨ-ਲਾਈਨ ਦਰਖਾਸਤ ਦੇਣੀ ਹੋਵੇਗੀ। ਦਰਖਾਸਤ ਕਰਨ ਦੀ ਆਖਰੀ ਮਿਤੀ 9 ਜੂਨ 2019 ਹੈ।

 

ਚੁਣੇ ਗਏ ਅਹੁਦੇਦਾਰ ਨੂੰ ਟ੍ਰੇਨਿੰਗ ਦੌਰਾਨ 34,503 ਰੁਪਏ ਮਿਲਣਗੇ ਜਦਕਿ ਟ੍ਰੇਨਿੰਗ ਮਗਰੋਂ ਤਨਖਾਹ 21,865 ਤੋਂ 55,075 ਰੁਪਏ ਹੋਵੇਗੀ।

 

ਘੱਟੋ ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ ਉਮਰ 30 ਸਾਲ। ਉਮੀਦਵਾਰਾਂ ਦਾ ਜਨਮ 2 ਮਈ 1989 ਤੋਂ ਪਹਿਲਾਂ ਅਤੇ 1 ਮਈ 1998 ਮਗਰੋਂ ਨਾ ਹੋਇਆ ਹੋਵੇ। ਉਮਰ ਦੀ ਹੱਦ ਦੀ ਗਿਣਤੀ 1 ਮਈ 2019 ਦੇ ਆਧਾਰ ਤੇ ਕੀਤੀ ਜਾਵੇਗੀ।

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8581 jobs in LIC salary 21865 to 55075 read details