ਬਿਹਾਰ ਟੈਕਨੀਕਲ ਸਰਵਿਸ ਕਮਿਸ਼ਨ (BTSC) – ਬਿਹਾਰ ਨੇ ਸਟਾਫ਼ ਨਰਸ ਗ੍ਰੇਡ–ਏ ਤੇ ਟਿਊਟਰ ਦੀਆਂ ਆਸਾਮੀਆਂ ’ਤੇ ਭਰਤੀਆਂ ਖੋਲ੍ਹੀਆਂ ਹਨ। ਜਿਹੜੇ ਉਮੀਦਵਾਰ ਅਰਜ਼ੀਆਂ ਦੇਣੀਆਂ ਚਾਹੁੰਦੇ ਹਨ, ਉਹ ਪਹਿਲਾਂ ਇੱਥੇ ਦਿੱਤੀ ਜਾਣਕਾਰੀ ਪੜ੍ਹ ਲੈਣ ਤੇ ਫਿਰ ਹੀ ਅਰਜ਼ੀ ਦੇਣ।
ਸਟਾਫ਼ ਨਰਸ ਗ੍ਰੇਡ–ਏ ਅਤੇ ਟਿਊਟਰ ਦੀਆਂ 9,299 ਆਸਾਮੀਆਂ ਕੱਢੀਆਂ ਹਨ; ਜਿਨ੍ਹਾਂ ਵਿੱਚੋਂ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਹੋਰ ਪੱਛੜੀਆਂ ਜਾਤਾਂ ਦੇ ਵਰਗਾਂ ਦੇ ਉਮੀਦਵਾਰਾਂ ਲਈ ਰਾਖਵੀਂਆਂ ਹਨ। ਸਟਾਫ਼ ਨਰਸ ਗ੍ਰੇਡ–ਏ ਦੀ ਆਸਾਮੀ ਲਈ ਯੋਗਤਾ ਇੰਡੀਅਨ ਨਰਸਿੰਗ ਕੌਂਸਲ ਤੇ ਸਟੇਟ ਨਰਸਿੰਗ ਕੌਂਸਲ ਦੋਵਾਂ ਵੱਲੋਂ ਮਾਨਤਾ ਪ੍ਰਾਪਤ ਕਿਸੇ ਵੀ ਨਰਸਿੰਗ ਟ੍ਰੇਨਿੰਗ ਸਕੂਲ / ਕਾਲਜ ਆਫ਼ ਨਰਸਿੰਗ ਤੋਂ ਡਿਪਲੋਮਾ ਇਨ ਜਨਰਲ ਨਰਸਿੰਗ ਮਿਡ–ਵਾਈਫ਼ਰੀ (GNM) ਕੋਰਸ ਕੀਤਾ ਹੋਵੇ।
ਟਿਊਟਰ ਦੀ ਆਸਾਮੀ ਲਈ ਬੀਐੱਸ.ਸੀ. ਨਰਸਿੰਗ ਜਾਂ ਪੋਸਟ B.Sc. (ਨਰਸਿੰਗ) ਜਾਂ M.Sc. ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਨਰਸਿੰਗ ਕੀਤੀ ਹੋਵੇ।
ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬੀਲਿਆਂ ਦੀਆਂ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਫ਼ੀਸ 50 ਰੁਪਏ ਤੇ ਜਨਰਲ/OBC ਉਮੀਦਵਾਰਾਂ ਲਈ 200 ਰੁਪਏ ਹੈ। ਅਰਜ਼ੀ ਫ਼ੀਸ ਦਾ ਭੁਗਤਾਨ ਡੇਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਕਰ ਸਕਦੇ ਹਨ।
ਮਰਦ ਉਮੀਦਵਾਰਾਂ ਦੀ ਘੱਟੋ–ਘੱਟ ਉਮਰ 1 ਅਗਸਤ, 2015 ਤੱਕ 21 ਵਰ੍ਹੇ ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਔਰਤ ਉਮੀਦਵਾਰ ਦੀ ਉਮਰ 21 ਸਾਲ ਤੇ ਘੱਟੋ–ਘੱਟ 40 ਵਰ੍ਹੇ ਹੋਣੀ ਚਾਹੀਦੀ ਹੈ। ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://pariksha.nic.in/(S(ha1urpafsn124uzkp1kzeg0c))/Agencies.aspx?KZhCrm9B4QPkl0gO2rAMuw== ਉੱਤੇ ਅਰਜ਼ੀ ਦੇ ਸਕਦੇ ਹਨ। ਉਮੀਦਵਾਰਾਂ ਦੀ ਨਿਯੁਕਤੀ ਬਿਹਾਰ ਵਿੱਚ ਹੀ ਹੋਵੇਗੀ।
ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਹੋਵੇਗੀ।
ਇਨ੍ਹਾਂ ਆਸਾਮੀਆਂ ਦਾ ਨੋਟੀਫ਼ਿਕੇਸ਼ਨ ਵੇਖਣ ਲਈ ਇਸੇ ਸਤਰ ਉੱਤੇ ਕਲਿੱਕ ਕਰੋ