ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIIMS ਦਾ MBBS ਲਈ ਦਾਖ਼ਲਾ ਟੈਸਟ 25–26 ਮਈ ਨੂੰ

AIIMS ਦਾ MBBS ਲਈ ਦਾਖ਼ਲਾ ਟੈਸਟ 25–26 ਮਈ ਨੂੰ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦਾ ਐੱਮਬੀਬੀਐੱਸ (MBBS) ਲਈ ਦਾਖ਼ਲਾ ਟੈਸਟ 2019 ਭਲਕੇ ਤੋਂ ਸ਼ੁਰੂ ਹੋਵੇਗਾ। ਇਹ ਪ੍ਰੀਖਿਆ ਦੋ ਦਿਨ 25 ਤੇ 26 ਮਈ ਨੂੰ ਹੋਵੇਗੀ।

 

 

ਇਹ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਨਵੀਂ ਦਿੱਲੀ, ਬਠਿੰਡਾ, ਭੋਪਾਲ, ਭੁਬਨੇਸ਼ਵਰ, ਜੰਮੂ, ਗੁਜਰਾਤ, ਹੈਦਰਾਬਾਦ, ਦੇਵਧਰ, ਰਾਏਪੁਰ, ਪਟਨਾ, ਗੋਰਖਪੁਰ, ਜੋਧਪੁਰ, ਕਲਿਆਣੀ, ਮੰਗਲਾਗਿਰੀ, ਨਾਗਪੁਰ, ਰਾਏ ਬਰੇਲੀ, ਰਿਸ਼ੀਕੇਸ਼ ਤੇ ਤੇਲੰਗਾਨਾ ਆਦਿ ਵਿਖੇ AIIMS ਦੇ ਐੱਮਬੀਬੀਐੱਸ ਕੋਰਸਾਂ ਵਿੱਚ ਦਾਖ਼ਲਾ ਲੈ ਸਕਣਗੇ।

 

 

ਦੇਸ਼ ਭਰ ਦੇ ਤਿੰਨ ਲੱਖ ਤੇ ਬਿਹਾਰ ਤੋਂ ਇਸ ਪ੍ਰੀਖਿਆ ਵਿੱਚ 19 ਹਜ਼ਾਰ ਦੇ ਲਗਭਗ ਪ੍ਰੀਖਿਆਰਥੀ ਸ਼ਾਮਲ ਹੋਣਗੇ। ਇਹ ਟੈਸਟ ਆਨਲਾਈਨ ਮੋਡ ਵਿੱਚ ਲਿਆ ਜਾਵੇਗਾ।

 

 

ਏਮਜ਼ ਦੀ ਪ੍ਰੀਖਿਆ ਸਾਢੇ ਤਿੰਨ ਘੰਟਿਆਂ ਦੀ ਹੋਵੇਗੀ। ਪ੍ਰੀਖਿਆ ਵਿੱਚ 200 ਅੰਕਾਂ ਦੇ 200 ਸੁਆਲ ਪੁੱਛੇ ਜਾਣਗੇ। ਇਨ੍ਹਾਂ ਵਿੱਚ ਫ਼ਿਜ਼ਿਕਸ, ਕੈਮਿਸਟ੍ਰੀ ਤੇ ਬਾਇਓਲੌਜੀ ਤੋਂ 60–60 ਅੰਕਾਂ ਦੇ ਸੁਆਲ ਹੋਣਗੇ। ਇਸ ਤੋਂ ਇਲਾਵਾ ਜਨਰਲ ਨੌਲੇਜ ਤੇ ਮੈਂਟਲ ਐਬਿਲਿਟੀ ਮਿਲਾ ਕੇ 20 ਅੰਕਾਂ ਦੇ ਪ੍ਰਸ਼ਨ ਪੁੱਛੇ ਜਾਣਗੇ।

 

 

ਇਹ ਦਾਖ਼ਲਾ ਪ੍ਰੀਖਿਆ 25 ਤੇ 26 ਮਈ ਨੂੰ ਮਿਲਾ ਕੇ ਚਾਰ ਸ਼ਿਫ਼ਟਾਂ ਵਿੱਚ ਮੁਕੰਮਲ ਹੋਵੇਗੀ। ਹਰ ਦਿਨ ਦੋ ਸ਼ਿਫ਼ਟਾਂ ਵਿੱਚ ਪ੍ਰੀਖਿਆ ਲਈ ਜਾਵੇਗੀ। ਇਸ ਵਾਰ 15 ਏਮਜ਼ ਨੂੰ ਮਿਲਾ ਕੇ ਕੁੱਲ 1207 ਸੀਟਾਂ ਉੱਤੇ ਨਾਮਜ਼ਦਗੀ ਹੋਵੇਗੀ। ਪਿਛਲੇ ਵਰ੍ਹੇ ਤੱਕ 907 ਸੀਟਾਂ ਉੱਤੇ ਨਾਮਜ਼ਦਗੀ ਹੋਈ ਸੀ।

 

 

ਇੱਥੇ ਵਰਨਣਯੋਗ ਹੈ ਕਿ ਇਸ ਵਾਰ ਛੇ ਨਵੇਂ ਏਮਜ਼ ਜੋੜੇ ਗਏ ਹਨ; ਜਿਨ੍ਹਾਂ ਵਿੱਚ ਕਲਿਆਣੀ, ਪੱਛਮੀ ਬੰਗਾਲ, ਰਾਏ ਬਰੇਲੀ, ਬਠਿੰਡਾ, ਤੇਲੰਗਾਨਾ, ਗੋਰਖਪੁਰ, ਨਾਗਪੁਰ ਸਥਿਤ ਏਮਜ਼ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIIMS Admission Test for MBBS on 25th and 26th May