AIIMS MBBS Result 2019: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨੇ ਅੱਜ ਬੁੱਧਵਾਰ ਨੂੰ ਐਮਬੀਬੀਐਸ ਚ ਦਾਖਲੇ ਲਈ ਦਿੱਤੀਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜੇ ਮਗਰੋਂ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ।
ਏਮਜ਼ ਨੇ ਐਮਬੀਬੀਐਸ ਦੀ ਦਾਖਲਾ ਪ੍ਰੀਖਿਆ 25 ਅਤੇ 26 ਮਈ 2019 ਨੂੰ ਕਰਵਾਈ ਸੀ। AIIMS MBBS ਕੋਰਸ 1 ਅਗਸਤ 2019 ਤੋਂ ਸ਼ੁਰੂ ਹੋ ਜਾਵੇਗਾ। ਏਮਜ਼ ਐਮਬੀਬੀਐਸ ਦਾਖਲਾ ਪ੍ਰੀਖਿਆ ਦੇ ਆਧਾਰ ਤੇ ਕੁੱਲ 1207 ਸੀਟਾਂ ਭਰੀਆਂ ਜਾਣਗੀਆਂ। ਨਤੀਜਾ ਜਾਰੀ ਹੋਣ ਮਗਰੋਂ ਸੀਟਾਂ ਵੰਡਣ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ। ਕੱਟਆਫ਼ ਕੀ ਰਹੇਗੀ ਇਹ ਦੇਖਣ ਵਾਲੀ ਗੱਲ ਹੈ।
ਦੱਸ ਦੇਈਏ ਕਿ ਦੇਸ਼ ਦੇ ਏਮਜ਼ ਸੰਸਥਾਨਾਂ ਅਤੇ ਪੁਡੁਚੇਰੀ ਸਥਿਤ ਜੇਆਈਪੀਐਮਈਆਰ ਚ ਚਲਾਏ ਜਾ ਰਹੇ ਐਮਬੀਬੀਐਸ ਕੋਰਸ ਚ ਦਾਖਲਾ ਏਮਜ਼ ਦਾਖਲਾ ਪ੍ਰੀਖਿਆ ਅਤੇ ਜੇਆਈਪੀਐਮਈਆਰ ਦਾਖਲਾ ਪ੍ਰੀਖਿਆ ਦੁਆਰਾ ਹੀ ਹੁੰਦਾ ਹੈ।
ਇਨ੍ਹਾਂ ਦੋਨਾਂ ਸੰਸਥਾਵਾਂ ਤੋਂ ਇਲਾਵਾ ਬਾਕੀ ਹੋਰਨਾਂ ਸਾਰੇ ਮੈਡੀਕਲ ਸੰਸਥਾਲਾਂ ਦੇ ਐਮਬੀਬੀਐਸ ਕੋਰਸ ਚ ਦਾਖਲਾ NEET ਪ੍ਰੀਖਿਆ ਦੁਆਰਾ ਹੁੰਦੀ ਹੈ।
ਏਮਜ਼ ਦਾਖਲਾ ਪ੍ਰੀਖਿਆ ਦੁਆਰਾ ਵਿਦਿਆਰਥੀਆਂ ਨੂੰ ਦਿੱਲੀ, ਪਟਨਾ, ਭੋਪਾਲ, ਜੋਧਪੁਰ, ਭੁਵਨੇਸ਼ਵਰ, ਰਿਸ਼ੀਕੇਸ਼, ਰਾਏਪੁਰ, ਗੁੰਟੂਰ, ਨਾਗਪੁਰ ਵਿਖੇ 9 ਏਮਜ਼ ਸੰਸਥਾਲਾਂ ਚ ਚੱਲ ਰਹੇ ਐਮਬੀਬੀਐਸ ਕੋਰਸ ਚ ਦਾਖਲਾ ਮਿਲਦਾ ਹੈ।
ਨਤੀਜੇ ਜਾਨਣ ਲਈ ਏਮਜ਼ ਦੀ ਹੇਠਾਂ ਦਿੱਤੀ ਅਧਿਕਾਰਤ ਵੈਬਸਾਈਟ ਤੇ ਦੇਖਿਆ ਜਾ ਸਕਦਾ ਹੈ।
.