ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਮਜ਼ ਨੂੰ ਚਾਹੀਦੇ 85 ਸਟੋਰ–ਕੀਪਰ

ਏਮਜ਼ ਨੂੰ ਚਾਹੀਦੇ 85 ਸਟੋਰ–ਕੀਪਰ

ਆੱਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS), ਪਟਨਾ ਨੇ 85 ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਅਧੀਨ ਸਟੋਰ–ਕੀਪਰ–ਕਮ–ਕਲਰਕ ਦੀਆਂ ਆਸਾਮੀਆਂ ਲਈ ਨਿਯੁਕਤੀਆਂ ਹੋਣਗੀਆਂ।

 

 

ਇੱਛੁਕ ਤੇ ਯੋਗ ਉਮੀਦਵਾਰਾਂ ਨੂੰ ਆੱਨਲਾਈਨ ਅਰਜ਼ੀਆਂ ਦੇਣੀਆਂ ਹੋਣਗੀਆਂ। ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 30 ਜੁਲਾਈ, 2019 ਹੈ।

 

 

ਕੁੱਲ 85 ਆਸਾਮੀਆਂ ਵਿੱਚੋਂ 45 ਜਨਰਲ ਵਰਗ ਲਈ ਹਨ ਭਾਵ ਇਹ 45 ਆਸਾਮੀਆਂ ਰਾਖਵੀਂਆਂ ਨਹੀਂ ਹੋਣਗੀਆਂ। ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾਨ ਤੋਂ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ। ਸਟੋਰ ਨਾਲ ਜੁੜੇ ਕੰਮ ਦਾ ਇੱਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

 

 

ਪੇਅ–ਮੈਟ੍ਰਿਕਸ 2 ਅਨੁਸਾਰ 19900–53200 ਰੁਪਏ

 

 

ਇਸ ਆਸਾਮੀ ਲਈ ਉਮੀਦਵਾਰ ਦੀ ਘੱਟੋ–ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।

 

 

OBC ਵਰਗ ਦੇ ਉਮੀਦਵਾਰਾਂ ਨੂੰ ਉਮਰ ਦੀ ਹੱਦ ਵਿੱਚ ਤਿੰਨ ਸਾਲ ਦੀ ਛੋਟ ਮਿਲੇਗੀ। SC/ST ਉਮੀਦਵਾਰਾਂ ਨੂੰ ਉਮਰ ਦੀ ਹੱਦ ਵਿੱਚ ਪੰਜ ਸਾਲਾਂ ਦੀ ਛੋਟ ਮਿਲੇਗੀ। ਦਿਵਯਾਂਗ ਵਰਗ ਦੇ ਉਮੀਦਵਾਰਾਂ ਨੂੰ ਉਮਰ ਦੀ ਹੱਦ ਵਿੱਚ 10 ਸਾਲਾਂ ਦੀ ਛੋਟ ਮਿਲੇਗੀ।

 

 

[ ਇਨ੍ਹਾਂ ਆਸਾਮੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਇਸੇ ਸਤਰ ’ਤੇ ਕਲਿੱਕ ਕਰੋ ]

 

 

ਵੈੱਬਸਾਈਟ : www.aiimspatna.org

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AIIMS requires 85 Store-Keeper