ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਕਰ ਰਹੀ 132 ਪਾਇਲਟ ਭਰਤੀ, ਤਨਖ਼ਾਹ 1 ਲੱਖ ਰੁਪਏ ਮਹੀਨਾ

ਏਅਰ ਇੰਡੀਆ ਕਰ ਰਹੀ 132 ਪਾਇਲਟ ਭਰਤੀ, ਤਨਖ਼ਾਹ 1 ਲੱਖ ਰੁਪਏ ਮਹੀਨਾ

ਏਅਰ ਇੰਡੀਆ ਲਿਮਿਟੇਡ ਨੇ ਕੋ–ਪਾਇਲਟ (ਸਹਾਇਕ ਪਾਇਲਟ) ਦੀਆਂ ਕੁੱਲ 132 ਆਸਾਮੀਆਂ ਐਲਾਨੀਆਂ ਹਨ। ਇਨ੍ਹਾਂ ਅਹੁਦਿਆਂ ਨੂੰ ਪੰਜ ਸਾਲਾਂ ਦੇ ਕੰਟਰੈਕਟ ਦੇ ਆਧਾਰ ’ਤੇ ਪੁਰ ਕੀਤਾ ਜਾਵੇਗਾ। ਇਨ੍ਹਾਂ ਆਸਾਮੀਆਂ ਲਈ ਤਨਖ਼ਾਹ 1 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ।

 

 

ਕੰਪਨੀ ਇਨ੍ਹਾਂ ਆਸਾਮੀਆਂ ਨੂੰ ਭਰਨ ਲਈ ਵਾਕ–ਇਨ–ਇੰਟਰਵਿਊ ਰੱਖੇਗੀ। ਇੰਟਰਵਿਊ 3 ਜੁਲਾਈ, 2019 ਨੂੰ ਹੋਵੇਗਾ। ਇੱਛੁਕ ਤੇ ਯੋਗ ਉਮੀਦਵਾਰ ਅਹੁਦੇ ਅਨੁਸਾਰ ਤੈਅਸ਼ੁਦਾ ਤਰੀਕ ਨੂੰ ਇੰਟਰਵਿਊ ਲਈ ਪੁੱਜ ਸਕਦੇ ਹਨ।

 

 

ਸਹਾਇਕ ਪਾਇਲਟ ਦੀ ਇਸ ਆਸਾਮੀ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ DGCA ਵੱਲੋਂ ਜਾਰੀ ਕਲਾਸ–1 ਮੈਡੀਕਲ ਫ਼ਿਟਨੈੱਸ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਇਸ ਤੋਂ ਕਿਸੇ ਹਵਾਈ ਜਹਾਜ਼ ਨੂੰ ਘੱਟੋ–ਘੱਟ 500 ਘੰਟੇ ਉਡਾਉਣ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ।

 

 

ਵੈਧ ਬੋਇੰਗ–777 ਪੀ2 ਲਈ ਡੀਜੀਸੀਏ ਵੱਲੋਂ ਨਿਰਧਾਰਤ ਯੋਗਤਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡੀਜੀਸੀਏ ਵੱਲੋਂ ਜਾਰੀ CPL/ATPL ਤੇ FRT ਹਾਸਲ ਹੋਵੇ।

 

 

ਇਸ ਆਸਾਮੀ ਲਈ ਉਮਰ ਦੀ ਵੱਧ ਤੋਂ ਵੱਧ ਸੀਮਾ 35 ਸਾਲ ਹੈ। ਐੱਸਸੀ/ਐੱਸਟੀ ਉਮੀਦਵਾਰਾਂ ਨੂੰ ਪੰਜ ਸਾਲ ਤੇ ਓਬੀਸੀ ਉਮੀਦਵਾਰਾਂ ਨੂੰ ਤਿੰਨ ਸਾਲਾਂ ਦੀ ਛੋਟ ਦਿੱਤੀ ਜਾਵੇਗੀ।

 

 

ਟੈਕਨੀਕਲ ਯੋਗਤਾ ਨਾਲ ਸਬੰਧਤ ਹੋਰ ਜਾਣਕਾਰੀ ਲਈ ਵੈੱਬਸਾਈਟ www.airindia.in ਉੱਤੇ ਕਲਿੱਕ ਕਰੋ।

 

[ ਹੋਰ ਜਾਣਕਾਰੀ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India is recruiting 132 Pilots Salary Rs 1 lakh per month