ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ’ਚ ਹੋ ਰਹੀ 170 ਆਸਾਮੀਆਂ ਲਈ ਭਰਤੀ

ਏਅਰ ਇੰਡੀਆ ’ਚ ਹੋ ਰਹੀ 170 ਆਸਾਮੀਆਂ ਲਈ ਭਰਤੀ

ਏਅਰ ਇੰਡੀਆ ਇੰਜੀਨੀਅਰਿੰਗ ਸਰਵਿਸੇਜ਼ ਲਿਮਿਟੇਡ (AIESL) ਨੇ ਅਸਿਸਟੈਂਟ ਸੁਪਰਵਾਈਜ਼ਰ ਦੀਆਂ ਆਸਾਮੀਆਂ ਲਈ ਇਸ਼ਤਿਹਾਰ ਦਿੱਤਾ ਹੈ। ਕੁੱਲ 170 ਆਸਾਮੀਆਂ ਉੱਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਹ ਸਾਰੀਆਂ ਆਸਾਮੀਆਂ ਵੱਖੋ–ਵੱਖਰੇ ਖੇਤਰਾਂ ਵਿੱਚ ਪੰਜ ਸਾਲਾਂ ਦੇ ਕੰਟਰੈਕਟ ਦੇ ਆਧਾਰ ’ਤੇ ਪੁਰ ਹੋਣੀਆਂ ਹਨ।

 

 

ਇਨ੍ਹਾਂ ਆਸਾਮੀਆਂ ਲਈ ਯੋਗਤਾ ਗ੍ਰੈਜੂਏਸ਼ਨ/ਕੰਪਿਊਟਰ ਡਿਪਲੋਮਾ/ਬੀਸੀਏ/ਬੀਐੱਸਸੀ ਆਈਟੀ/ਏਅਰਕ੍ਰਾਫ਼ਟ ਮੇਂਟੀਨੈਂਸ ਇੰਜੀਨੀਅਰਿੰਗ (AME) ’ਚ ਡਿਪਲੋਮਾ ਹੈ।

 

 

ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 33 ਵਰ੍ਹੇ ਹੋਣੀ ਚਾਹੀਦੀ ਹੈ ਤੇ ਇਸ ਲਈ ਤਨਖ਼ਾਹ 19,570 ਰੁਪਏ ਹੈ। ਫ਼ੀਸ ਆਮ ਉਮੀਦਵਾਰਾਂ ਤੇ ਓਬੀਸੀ ਉਮੀਦਵਾਰਾਂ ਲਈ 1,000 ਰੁਪਏ ਹੈ ਤੇ ਐੱਸਸੀ/ਐੱਸਟੀ ਬਿਨੈਕਾਰਾਂ ਲਈ ਇਹ ਫ਼ੀਸ 500 ਰੁਪਏ ਹੈ।

 

 

ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਤੀ ਪ੍ਰੀਖਿਆ/ਸਕਿੱਲ ਟੈਸਟ ਵਿੱਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਜਾਣੀ ਹੈ।

 

 

ਚੇਤੇ ਰਹੇ ਕਿ ਇਨ੍ਹਾਂ ਕਾਲਮਾਂ ਵਿੱਚ ਰੁਜ਼ਗਾਰ ਬਾਰੇ ਜਾਣਕਾਰੀ ਵੱਖੋ–ਵੱਖਰੇ ਵਸੀਲਿਆਂ ਤੋਂ ਲਈ ਜਾਂਦੀ ਹੈ, ਇਸ ਲਈ ਆਪਣਾ ਫ਼ਾਰਮ ਭਰਦੇ ਜਾਂ ਅਰਜ਼ੀ ਦਿੰਦੇ ਸਮੇਂ ਸਾਰੀ ਜਾਣਕਾਰੀ ਦੀ ਪਹਿਲਾਂ ਚੰਗੀ ਤਰ੍ਹਾਂ ਪੁਸ਼ਟੀ ਕਰ ਲਵੋ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India to fill 170 vacancies