ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਮ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

ਅਸਮ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ

ਅੱਜ ਅਸਮ ਬੋਰਡ 12ਵੀਂ ਦੇ ਨਤੀਜੇ ਐਲਾਨ ਦਿੱਤੇ ਗਏ। ਇਸ ਪ੍ਰੀਖਿਆ ਵਿਚ ਅਥਲੀਟ ਹਿਮਾ ਦਾਸ ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਹੈ।  ਨਤੀਜੇ ahsec.nic.in ਅਤੇ resultsassam.nic.in ਉਤੇ ਦੇਖੇ ਜਾ ਸਕਦੇ ਹਨ।

 

ਦੱਸਣਯੋਗ ਹੈ ਕਿ ਅਸਮ ਦੀ 18 ਸਾਲਾ ਅਥਲੀਟ ਹਿਮਾ ਦਾਸ ਨੇ ਫਿਨਲੈਂਡ ਦੇ ਟੇਮਪੇਅਰ ਸ਼ਹਿਰ ਵਿਚ ਭਾਰਤ ਲਈ ਇਤਿਹਾਸ ਰੱਚਿਆ ਸੀ। ਹਿਮਾ ਨੇ ਆਈਏਏਐਫ ਵਿਸ਼ਵ ਅੰਡਰ–20 ਅਥਲੇਟਿਕਸ ਚੈਪੀਅਨਸ਼ਿਪ ਦੀ 200 ਮੀਟਰ ਸਿਪ੍ਰੰਟ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ 18ਵੇਂ ਏਸ਼ੀਆਈ ਖੇਡਾਂ ਅਥਲੀਟ ਹਿਮਾ ਦਾਸ ਨੇ ਸਭ ਤੋਂ ਪਹਿਲਾ ਮਹਿਲਾ 400 ਮੀਟਰ ਦੌੜ ਵਿਚ ਚਾਂਦੀ ਤਗਮਾ ਜਿੱਤਿਆ ਸੀ। ਹਿਮਾ ਅਸਮ ਵਿਚ ਝੋਨੇ ਦੀ ਖੇਤੀ ਕਰਨ ਵਾਲੇ ਇਕ ਸਾਧਾਰਨ ਕਿਸਾਨ ਦੀ ਧੀ ਹੈ। ਏਜੰਸੀ ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿਚ ਹਿਮਾ ਨੇ ਕਿਹਾ ਸੀ ਕਿ 2019 ਵਿਚ ਮੇਰੇ ਕਈ ਵੱਡੇ ਟੂਰਨਾਮੈਂਟ ਹਨ ਅਤੇ ਮੈਂ ਆਪਣੀ ਟ੍ਰੈਨਿੰਗ ਨਾਲ ਪੜ੍ਹਾਈ ਵਿਚ ਵੀ ਫੋਕਸ ਕਰ ਰਹੀ ਹਾਂ।

 

ਜ਼ਿਕਰਯੋਗ ਹੈ ਕਿ ਇਸ ਸਾਲ ਅਸਮ ਬੋਰਡ ਵਿਚ ਕਰੀਬ 2.43 ਲੱਖ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assam 12th Result 2019: Athlete Hima Das got First Division in the AHSEC Examination