ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵ ਨਿਯੁਕਤ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਮਿਲੇ ਨਿਯੁਕਤੀ-ਪੱਤਰ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ  ਮੰਤਰੀ . ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿੱਤੀ ਕਮਿਸਨਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ ਦੀ ਮੌਜੂਦਗੀ ਅੱਜ ਇੱਕ ਸਾਦੇ ਸਮਾਗਮ ਦੌਰਾਨ ਵਿਕਾਸ ਭਵਨ ਵਿਖੇ ਨਵ ਨਿਯੁਕਤ 12 ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ।

 

 

ਇਹ ਅਫਸਰ ਪੰਜਾਬ ਸਿਵਲ ਸਰਵਿਸਿਜ ਦੀ ਸਾਂਝੇ ਮੁਕਾਬਲੇ ਪ੍ਰੀਖਿਆ-2018 ਦੇ ਨਤੀਜੇ ਦੇ ਅਧਾਰ ਤੇ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਕੀਤੀਆਂ ਗਈਆਂ ਸਿਫਾਰਸਾ ਦੇ ਅਧਾਰ ਤੇ ਵਿਭਾਗ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੁਣੇ ਗਏ ਹਨ।

 

ਇਸ ਮੌਕੇ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ . ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਨਵ-ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿਚ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਵਲੋਂ ਸ਼ੁਰੂ ਕੀਤੀਆਂ ਅਤਿਧੁਨਿਕ ਤਕਨੀਕਾ ਅਪਣਾਉਣ।

 

ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪਿੰਡਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਆਨਲਾਈਨ ਨਿਗਰਾਨੀ ਕਰਨ ਲਈ ਮਾਡਲ ਲਾਗੂ ਕੀਤੇ ਜਾ ਰਹੇ ਹਨ, ਜਿਸ ਉੱਪਰ ਪਿੰਡਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਹੀ ਜਾਣਕਾਰੀ ਤੁਰੰਤ ਅਪਲੋਡ ਕਰਨ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀ ਜਾਦੀਂ ਰਾਸ਼ੀ ਸਹੀ ਕੰਮਾਂ 'ਤੇ ਖਰਚ ਕੀਤੀ ਜਾ ਸਕੇ।

 

. ਬਾਜਵਾ ਨੇ ਕਿਹਾ ਨਵੇਂ ਭਰਤੀ ਹੋਏ ਸਾਰੇ ਨੌਜਵਾਨ ਅਫਸਰ ਪਿੰਡਾਂ ਨੂੰ ਮਾਡਲ ਪਿੰਡਾਂ ਵਜੋਂ ਵਿਕਸਤ ਕਰਨ ਲਈ ਅਗਾਂਹਵਧੁ ਸੋਚ ਨਾਲ ਕੰਮ ਕਰਨ ਅਤੇ ਪਿੰਡਾਂ ਦਾ ਵਿਕਾਸ ਬਿਨਾਂ ਭੇਦਭਾਵ ਵਜੋਂ ਕਰਨ। ਉਨ੍ਹਾਂ ਨਾਲ ਹੀ ਸੱਦਾ ਦਿੱਤਾ ਕਿ ਵਿਭਾਗ ਵਲੋਂ ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਲਈ ਅਤੇ ਬਾਕੀ ਬਚੀ ਹੋਈ ਗਾਰ ਨੂੰ ਖਾਦ ਵਜੋਂ ਤਿਆਰ ਕਰਨ ਲਈ ਥਾਪਰ ਅਤੇ ਸੀਚੇਵਾਲ ਮਾਡਲ ਨੂੰ ਜੋੜ ਕੇ ਕੰਮ ਅਰੰਭੇ ਗਏ ਹਨ, ਜਿਸ ਨੂੰ ਵੱਧ ਤੋਂ ਵੱਧ ਅਪਣਾਉਣ ਲਈ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਰਲ ਕੇ ਕੰਮ ਕੀਤਾ ਜਾਵੇ।

 

ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਿਭਾਗ ਦੀਆਂ ਮੁੱਖ ਗਤੀ-ਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਨਵ-ਨਿਯੁਕਤ ਬਲਾਕ ਵਿਕਾਸ ਅਫਸਰਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਕੀਦ ਕੀਤੀ।

 

ਅੱਜ ਜਿੰਨ੍ਹਾਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਉਨ੍ਹਾਂ ਵਿੱਚ ਗੁਲਤਾਜ ਕੋਰ, ਮਹਿਕਮੀਤ ਸਿੰਘ, ਉਮੇਸ ਗੋਇਲ, ਸਤੀਸਵਰ ਸਿੰਘ ਢਿੱਲੋਂ, ਰਾਕੇਸ, ਪਵਨਪ੍ਰੀਤ ਕੌਰ ਸੋਹਲ, ਸਿਲੋਨੀ ਉੱਪਲ, ਪ੍ਰਭਜੀਤ ਸਿੰਘ, ਨਿਖਿਲ ਸਿੰਗਲਾ, ਸਿਧਾਰਥ ਅੱਤਰੀ, ਸੁਮਰਿਤਾ ਅਤੇ ਇਸਾਨ ਚੌਧਰੀ ਸ਼ਾਮਲ ਸਨ

 

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤੀ ਕਮਿਸਨਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਡੀ.ਐਸ ਮਾਂਗਟ ਜੇ.ਡੀ.ਸੀ, ਸ੍ਰੀਮਤੀ ਰਮਿੰਦਰ ਕੌਰ ਬੁੱਟਰ, ਸੰਯੁਕਤ ਡਾਇਰੈਕਟਰ (ਆਰ.ਡੀ) ਵਧੀਕ ਡਾਇਰੈਕਟਰ ਪੰਚਾਇਤ, ਅਵਤਾਰ ਸਿੰਘ ਭੁੱਲਰ ਅਤੇ ਵਿਭਾਗ ਹੋਰ ਸੀਨੀਅਰ ਅਧਿਕਾਰੀ ਹਾਜ਼ਿਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajwa hands appointment letters to Block Development and Panchayat officers