ਬਿਹਾਰ ਚ ਵਰਦੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਖ਼ੁਸ਼ਖਬਰੀ ਹੈ। ਬਿਹਾਰ ਪੁਲਿਸ ਚ ਹੌਲਦਾਰਾਂ ਅਤੇ ਇੰਸਪੈਕਟਰਾਂ ਦੇ 29 ਹਜ਼ਾਰ ਤੋਂ ਵੱਧ ਅਹੁਦਿਆਂ ਤੇ ਛੇਤੀ ਹੀ ਬਹਾਲੀ ਸ਼ੁਰੂ ਹੋਵੇਗੀ। ਸੂਬਾ ਸਰਕਾਰ ਦੀ ਸਹਿਮਤੀ ਮਿਲਣ ਮਗਰੋਂ ਪੁਲਿਸ ਮੁੱਖ ਦਫਤਰ ਇਸ ਦੀਆਂ ਤਿਆਰੀਆਂ ਚ ਜੁੱਟ ਗਿਆ ਹੈ।
ਜਾਣਕਾਰੀ ਮੁਤਾਬਕ ਅਗਸਤ ਦੇ ਆਖਰ ਤਕ ਇਹ ਅਸਾਮੀਆਂ ਕੱਢੀਆਂ ਜਾਣਗੀਆਂ। ਪੁਲਿਸ ਮੁੱਖ ਦਫਤਰ ਦੇ ਅਧਿਕਾਰਤ ਸੂਤਰਾਂ ਮੁਤਾਬਕ ਬਿਹਾਰ ਪੁਲਿਸ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਚ ਵੱਡੀ ਪਹਿਲ ਕੀਤੀ ਗਈ ਹੈ।
29,086 ਅਸਾਮੀਆਂ ਤੇ ਬਹਾਲੀ ਦੇ ਪ੍ਰਸਤਾਵ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਚ 4586 ਇੰਸਪੈਕਟਰਾਂ ਦੀ ਭਰਤੀ ਹੋਵੇਗੀ ਜਦਕਿ 22,500 ਹੌਲਦਾਰ ਵੀ ਭਰੇ ਜਾਣਗੇ। ਇਸ ਤੋਂ ਇਲਾਵਾ 2000 ਅਸਾਮੀਆਂ ਤੇ ਚਾਲਕ ਹੌਲਦਾਰ ਵੀ ਭਰੇ ਜਾਣਗੇ। ਦੋ ਪੜਾਅਵਾਂ ਚ ਇਹ ਭਰਤੀ ਕੀਤੀ ਜਾਵੇਗੀ।
.