ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੀਖਿਆ ਨਤੀਜੇ ਤੋਂ ਪਹਿਲਾਂ ਪ੍ਰੀਖਿਆਰਥੀ ਦੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਹੋਣਾ ਲਾਜ਼ਮੀ

ਹਰਿਆਣਾ ਅਧਿਆਪਕ ਪਾਤਰਤਾ ਪ੍ਰੀਖਿਆ ਨਵੰਬਰ, 2019 ਦਾ ਨਤੀਜਾ ਐਲਾਨ ਹੋਣ ਤੋਂ ਪਹਿਲਾਂ ਪ੍ਰੀਖਿਆਰਥੀ ਦੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਹੋਣਾ ਲਾਜਿਮੀ ਹੈ। ਪ੍ਰੀਖਿਆਰਥੀਆਂ ਦੀ ਸਹੂਲਤ ਨੂੰ ਵੇਖਦੇ ਹੋਏ 30 ਦਸੰਬਰ, 2019 ਤੋਂ 2 ਜਨਵਰੀ, 2020 ਤਕ ਰਾਜ ਦੇ ਸਾਰੇ 22 ਜਿਲਿਆਂ ’ਚ ਇਹ ਪ੍ਰਕ੍ਰਿਆ ਪੂਰਾ ਕਰਵਾਉਣ ਲਈ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਬੋਰਡ ਮੁੱਖ ਦਫਤਰ, ਭਿਵਾਨੀ ’ਚ ਇਹ ਪ੍ਰਕ੍ਰਿਆ 5 ਜਨਵਰੀ, 2020 ਤਕ ਪੂਰੀ ਕਰ ਸਕਦੇ ਹਨ। ਹੋਰ ਸੂਬੇ ਤੋਂ ਸਬੰਧਤ ਪ੍ਰੀਖਿਆਰਥੀ ਆਪਣੇ ਨਾਲ ਲਗਦੇ ਜਿਲਿਆਂ ’ਚ ਜਾ ਕੇ ਇਹ ਪ੍ਰਕ੍ਰਿਆ ਪੂਰਾ ਕਰ ਸਕਦੇ ਹਨ।

 

ਬੋਰਡ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਸ਼ੇਸ਼ ਸਥਿਤੀਆਂ ’ਚ ਪ੍ਰੀਖਿਆਰਥੀ 22 ਜਿਲਿਆਂ ’ਚ ਸਥਾਪਿਤ ਕੇਂਦਰਾਂ ਵਿਚੋਂ ਕਿਸੇ ਵੀ ਕੇਂਦਰ 'ਤੇ ਜਾ ਕੇ ਇਹ ਪ੍ਰਕ੍ਰਿਆ ਪੂਰੀ ਕਰ ਸਕਦੇ ਹਨ। ਜਿਲਿਆਂ ’ਚ ਬਣਾਏ ਗਏ ਕੇਂਦਰਾਂ ਦੀ ਸੂਚੀ ਤੇ ਜਿੰਨਾਂ ਪ੍ਰੀਖਿਆਰਥੀਆਂ ਦੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਹੋਣੀ ਹੈ, ਉਨ੍ਹਾਂ ਦੀ ਸੂਚੀ ਬੋਰਡ ਦੇ ਵੈਬਸਾਇਟ www.bseh.org.in 'ਤੇ ਉਪਲੱਬਧ ਹੈ।

 

ਉਨ੍ਹਾਂ ਦਸਿਆ ਕਿ ਸਿਰਫ ਸੂਚੀ ’ਚ ਦਿੱਤੇ ਗਏ ਰੋਲ ਨੰਬਰ ਵਾਲੇ ਪ੍ਰੀਖਿਆਰਥੀਆਂ ਵੱਲੋਂ ਹੀ ਇਹ ਪ੍ਰਕ੍ਰਿਆ ਪੂਰੀ ਕੀਤੀ ਜਾਣੀ ਹੈ। ਇੰਨਾਂ ਪ੍ਰੀਖਿਆਰਥੀਆਂ ਨੂੰ ਇੰਨੇ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਵੀ ਇਸ ਲਈ ਸੰਦੇਸ਼ ਭੇਜੇ ਜਾ ਰਹੇ ਹਨ। ਬੋਰਡ ਵੈਬਸਾਇਟ 'ਤੇ ਉਪਲੱਬਧ ਸੂਚੀ ਵਿਚੋਂ ਜੋ ਪ੍ਰੀਖਿਆਰਥੀ ਇੰਨਾਂ ਮਿਤੀਆਂ ’ਚ ਇਹ ਪ੍ਰਕ੍ਰਿਆ ਪੂਰੀ ਨਹੀਂ ਕਰਦੇ ਹਨ, ਉਨ੍ਹਾਂ ਦਾ ਨਤੀਜਾ ਐਲਾਨ ਨਹੀਂ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Biometric verification of the examiner must precede the test result