HBSE 10th 12th Exams 2020: ਹਰਿਆਣਾ ਬੋਰਡ (Haryana Board) ਦੀਆਂ ਬਾਕੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਦਰਮਿਆਨ ਲਈਆਂ ਜਾਣਗੀਆਂ। ਬੋਰਡ ਦੀ ਵੈੱਬਸਾਈਟ 'ਤੇ ਇਸ ਸਬੰਧ ਵਿੱਚ ਇਕ ਨੋਟਿਸ ਦਿੱਤਾ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ, 'ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਨੇ ਸੈਕੰਡਰੀ/ ਸੀਨੀਅਰ ਸੈਕੰਡਰੀ (ਵਿਦਿਅਕ/ਓਪਨ ਸਕੂਲ) ਦੀਆਂ ਬਾਕੀ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਤੱਕ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰੀਖਿਆਵਾਂ ਬੋਰਡ ਦਫ਼ਤਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਮੁਲਤਵੀ ਕਰ ਦਿੱਤੀਆਂ ਸਨ। ਇਸ ਤੋਂ ਇਲਾਵਾ, ਸਾਰੇ ਵਿਦਿਆਰਥੀਆਂ ਨੂੰ ਇਮਤਿਹਾਨ ਤੋਂ 10 ਦਿਨ ਪਹਿਲਾਂ ਪ੍ਰੀਖਿਆ ਦੀਆਂ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਸਾਇੰਸ ਪੇਪਰ ਹੋਣ ਤੋਂ ਬਾਅਦ ਹੀ 10ਵੀਂ ਦਾ ਨਤੀਜਾ ਜਾਰੀ ਕੀਤਾ ਜਾਵੇਗਾ। ਵਿਗਿਆਨ ਤੋਂ ਇਲਾਵਾ ਬੋਰਡ ਨੇ ਪਹਿਲਾਂ ਤੋਂ ਕਰਵਾਈਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਦਾ ਮੁਲਾਂਕਣ ਕੰਮ ਪਹਿਲਾਂ ਹੀ ਪੂਰਾ ਕਰ ਲਿਆ ਹੈ।
12ਵੀਂ ਕਲਾਸ ਦੀਆਂ ਬਾਕੀ ਪ੍ਰੀਖਿਆਵਾਂ - ਬੈਂਕਿੰਗ ਅਤੇ ਆਟੋਮੋਬਾਈਲ, ਕੈਮਿਸਟਰੀ, ਕੰਪਿਊਟਰ ਸਾਇੰਸ, ਲੋਕ ਪ੍ਰਸ਼ਾਸਕ, ਭੂਗੋਲ, ਆਈਟੀਆਈਐਸ, ਇਤਿਹਾਸ, ਜੀਵਨ ਵਿਗਿਆਨ, ਖੇਤੀਬਾੜੀ, ਮਨੋਵਿਗਿਆਨ, ਸੰਸਕ੍ਰਿਤ, ਉਰਦੂ, ਬਾਇਓਟੈਕਨਾਲੌਜੀ, ਰਾਜਨੀਤੀ ਵਿਗਿਆਨ, ਹਿੰਦੋਸਤਾਨੀ ਸੰਗੀਤ, ਦਰਸ਼ਨ, ਸਮਾਜ ਸ਼ਾਸਤਰ ਜਾਂ ਉੱਦਮ, ਸਟੈਨੋਗ੍ਰਾਫਰ, ਆਈ ਟੀ, ਆਈ ਟੀ ਈ ਐਸ।
ਦੱਸਣਯੋਗ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਹਰਿਆਣਾ ਬੋਰਡ ਨੇ 10ਵੀਂ ਅਤੇ 12ਵੀਂ ਦੀ 19 ਮਾਰਚ ਤੋਂ ਬਾਅਦ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀ ਸੀ। ਬੀਐਸਈਐਚ ਦੇ 10ਵੀਂ ਕਲਾਸਾਂ ਦੀਆਂ ਪ੍ਰੀਖਿਆਵਾਂ 4 ਮਾਰਚ ਤੋਂ 27 ਮਾਰਚ ਦੌਰਾਨ ਹੋਣੀ ਸੀ ਜਦੋਂ ਕਿ 12ਵੀਂ ਦੀਆਂ ਪ੍ਰੀਖਿਆਵਾਂ 3 ਮਾਰਚ ਤੋਂ 31 ਮਾਰਚ ਤੱਕ ਹੋਣੀਆਂ ਸਨ।