ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀ ਦੀਆਂ ਕਲਾਸਾਂ ਦੀ ਕੰਪਾਰਟਮੈਂਟ ਪ੍ਰੀਖਿਆਵਾਂ 13 ਜੁਲਾਈ ਨੂੰ ਹੋਣਗੀਆਂ। ਬੋਰਡ ਦੇ ਪ੍ਰਧਾਨ ਜਗਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਾਲ 10ਵੀਂ ਅਤੇ 12ਵੀਂ ਕਲਾਸਾਂ ਦੀ ਕੰਪਾਰਟਮੈਂਟ ਪ੍ਰੀਖਿਆ ਲਈ ਸੂਬੇ ਭਰ ਚ 255 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਤੇ ਇਹ ਪ੍ਰੀਖਿਆ 13 ਜੁਲਾਈ ਨੂੰ ਦੁਪਹਿਰ 12 ਤੋਂ 3 ਵਜੇ ਤਕ ਕਰਵਾਈਆਂ ਜਾਣਗੀਆਂ।
ਉਨ੍ਹਾਂ ਦਸਿਆ ਕਿ ਸੂਬੇ ਭਰ ਚ 255 ਕੇਂਦਰਾਂ ’ਤੇ 70,042 ਵਿਦਿਆਰਥੀ ਪ੍ਰੀਖਿਆ ਦੇਣਗੇ ਜਿਨ੍ਹਾਂ ਚ 48,666 ਵਿਦਿਆਰਥੀ ਅਤੇ 21,576 ਵਿਦਿਆਰਥਣਾਂ ਸ਼ਾਮਲ ਹਨ।
ਬੋਰਡ ਪ੍ਰਧਾਨ ਨੇ ਦਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਚ 10ਵੀਂ ਕਲਾਸ ਦੇ 22,347 ਪ੍ਰੀਖਿਆਰਥੀ ਅਤੇ 12ਵੀਂ ਜਮਾਤ ਦੇ 47,695 ਵਿਦਿਆਰਥੀ ਪੇਪਰ ਦੇਣਗੇ। ਪੇਪਰਾਂ ਚ ਨਕਲ ਰੋਕਣ ਲਈ ਹਰਿਆਣਾ ਸਿੱਖਿਆ ਬੋਰਡ ਦੁਆਰਾ 69 ਫਲਾਇੰਗ ਦਸਤਿਆਂ ਦਾ ਗਠਨ ਕੀਤਾ ਗਿਆ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਨੂੰ ਸ਼ਾਮ 4 ਵਜੇ ਤੋਂ ਬੋਰਡ ਦੀ ਵੈਬਸਾਈਟ ਤੋਂ ਆਪਣਾ ਪ੍ਰੀਖਿਆ ਦਾਖਲਾ-ਕਾਰਡ ਡਾਊਨਲੋਡ ਕਰ ਸਕਦੇ ਹਨ।
.