ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE 10th compartment result 2019: ਸੀਬੀਐਸਈ ਨੇ ਨਤੀਜਾ ਐਲਾਨਿਆ

CBSE 10th compartment result 2019: ਸੈਂਟਰ ਬੋਰਡ ਆਫ਼ ਐਜੁਕੇਸ਼ਨ (ਸੀਬੀਐਸਈ) ਨੇ ਬੁੱਧਵਾਰ ਨੂੰ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ cbseresults.nic.in ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

 

ਦੱਸ ਦੇਈਏ ਕਿ ਇਨ੍ਹਾਂ ਪ੍ਰੀਖਿਆ ਨੂੰ 2 ਜੁਲਾਈ ਤੋਂ 9 ਜੁਲਾਈ 2019 ਤਕ ਕਰਵਾਇਆ ਗਿਆ ਸੀ। ਇਸ ਸਾਲ 1,38,705 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਸੀ ਜਦਕਿ ਪ੍ਰੀਖਿਆ ਚ 73,205 ਵਿਦਿਆਰਥੀ ਸ਼ਾਮਲ ਹੋਏ ਸਨ।

 

ਦੱਸਣਯੋਗ ਹੈ ਕਿ ਸੀਬੀਐਸਈ ਨੇ ਇਸ ਸਾਲ 6 ਮਈ 2019 ਨੂੰ 10ਵੀਂ ਜਮਾਤ ਦੇ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆਂ ਸੀ। ਸੀਬੀਐਸਈ ਦੀ 10ਵੀਂ ਦੀ ਪ੍ਰੀਖਿਆ ਚ 92.45 ਫੀਸਦ ਵਿਦਿਆਰਥੀ ਪਾਸ ਹੋਏ ਸਨ ਤੇ ਇਸ ਸਾਲ ਕੁੜੀਆਂ ਨੇ 2.31 ਫੀਸਦ ਦੇ ਫਰਕ ਨਾਲ ਲੜਕਿਆਂ ਨੂੰ ਪਛਾੜ ਦਿੱਤਾ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse 10 compartment result 2019 announced check here