ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਅਤੇ 12ਵੀਂ ਸਾਲ 2020 ਦੀਆਂ ਬੋਰਡ ਪ੍ਰੀਖਿਆਵਾਂ ਦੇ ਲਈ ਦਾਖਲਾ ਕਾਰਡ ਜਾਰੀ ਕਰ ਦਿੱਤੇ ਹਨ। ਪਰ ਵਿਦਿਆਰਥੀਆਂ ਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਉਹ ਖੁਦ ਇਸ ਦਾਖਲਾ ਕਾਰਡ ਨੂੰ ਡਾਊਨਲੋਡ ਨਹੀਂ ਕਰ ਸਕਣਗੇ। ਸੀਬੀਐਸਈ ਨੇ ਸਿਰਫ ਸਕੂਲਾਂ ਨੂੰ ਹੀ ਦਾਖਲਾ ਕਾਰਡ ਡਾਊਨਲੋਡ ਕਰਨ ਦੇ ਅਧਿਕਾਰ ਦਿੱਤੇ ਹਨ।
ਸਕੂਲ ਇਹ ਦਾਖਲਾ ਕਾਰਡ ਇਕ ਜਾਂ ਦੋ ਦਿਨਾਂ ਵਿਚ ਡਾਊਨਲੋਡ ਕਰਨਗੇ। ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਵੰਡਣਾ ਸ਼ੁਰੂ ਕਰ ਦੇਣਗੇ। ਸੀਬੀਐਸਈ ਦੇ ਸਾਰੇ ਸਬੰਧਤ ਸਕੂਲਾਂ ਕੋਲ ਇੱਕ ਵੈਬਸਾਈਟ ਲੌਗਇਨ ਆਈਡੀ ਅਤੇ ਪਾਸਵਰਡ ਹੋਵੇਗਾ ਜਿਸ ਰਾਹੀਂ ਸਕੂਲ ਦਾਖਲਾ ਕਾਰਡ ਡਾਊਨਲੋਡ ਕਰ ਸਕਣਗੇ।
ਸੀਬੀਐਸਈ ਦੇ ਦਾਖਲਾ ਕਾਰਡ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਦਾਖਲਾ ਕਾਰਡ 'ਤੇ ਸਕੂਲ ਪ੍ਰਿੰਸੀਪਲ ਦੇ ਦਸਤਖਤ ਹੋਏ ਹੋਣ। ਦਸਤਖਤ ਕੀਤੇ ਬਿਨਾਂ ਦਾਖਲਾ ਕਾਰਡ ਮੰਨਣਯੋਗ ਨਹੀਂ ਹੋਵੇਗਾ।
ਸੀਬੀਐਸਈ ਨੇ ਦਾਖਲਾ ਕਾਰਡ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.nic.in 'ਤੇ ਜਾਰੀ ਕੀਤੇ ਹਨ। ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ
.