ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE Board Exams 2020: 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ

CBSE 10th 12th Board Exams 2020: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਸੀਬੀਐਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਨਿਰੰਤਰ ਸਹਿਯੋਗ ਅਤੇ ਮਾਰਗ ਦਰਸ਼ਨ ਦੇਣ। ਉਨ੍ਹਾਂ ਨੇ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰੋ। 

 

ਬੋਰਡ ਨੇ ਸਾਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਇਨ੍ਹਾਂ ਪ੍ਰੀਖਿਆਵਾਂ ਦੇ ਸਫਲ ਆਯੋਜਨ ਲਈ ਵਿਸਥਾਰਤ ਤਿਆਰੀਆਂ ਕੀਤੀਆਂ ਹਨ। ਪਹਿਲੇ ਦਿਨ, ਦਸਵੀਂ ਦੀ ਪ੍ਰੀਖਿਆ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗੀ। ਦਸਵੀਂ ਵਿੱਚ ਰਿਟੇਲਿੰਗ, ਮੀਡੀਆ, ਸੁਰੱਖਿਆ, ਖੇਤੀਬਾੜੀ ਵਰਗੇ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ ਜਦੋਂਕਿ 12ਵੀਂ ਦੀ ਪ੍ਰੀਖਿਆ 12.30 ਤੋਂ ਸ਼ੁਰੂ ਹੋਵੇਗੀ। ਇਹ ਪਹਿਲੇ ਦਿਨ ਮਲਟੀਮੀਡੀਆ ਅਤੇ ਵੈਬ ਟੈਕਨਾਲੋਜੀ, ਬੈਂਕਿੰਗ, ਬਾਗ਼ਬਾਨੀ, ਸ਼ਾਰਟ ਹੈਂਡ, ਮਿਊਜ਼ਿਕ ਪ੍ਰੋਡੋਕਸ਼ਨ ਵਰਗੇ ਵਿਸ਼ੇ ਸ਼ਾਮਲ ਹਨ।


18 ਲੱਖ ਤੋਂ ਜ਼ਿਆਦਾ ਵਿਦਿਆਰਥੀ 10ਵੀਂ ਲਈ ਹੋਏ ਰਜਿਸਟਰ

 

ਇਸ ਸਾਲ ਦਸਵੀਂ ਜਮਾਤ ਵਿੱਚ ਕੁੱਲ 1889878 ਅਤੇ ਬਾਰ੍ਹਵੀਂ ਜਮਾਤ ਵਿੱਚ 1206893 ਉਮੀਦਵਾਰ ਹਨ। ਇਨ੍ਹਾਂ ਵਿੱਚੋਂ 10 ਵੀਂ ਜਮਾਤ ਵਿੱਚ 788195 ਲੜਕੀਆਂ, 1101664 ਲੜਕੇ ਅਤੇ 19 ਟ੍ਰਾਂਸਜੈਂਡਰ ਹਨ, ਜਦੋਂਕਿ ਕਲਾਸ 12 ਵਿੱਚ 522819 ਲੜਕੀਆਂ, 684068 ਲੜਕੇ ਅਤੇ 6 ਟ੍ਰਾਂਸਜੈਂਡਰ ਹਨ। 

 

ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਬੋਰਡ ਨੇ 10ਵੀਂ ਜਮਾਤ ਲਈ 5376 ਪ੍ਰੀਖਿਆ ਕੇਂਦਰ ਅਤੇ 12ਵੀਂ ਲਈ 4983 ਪ੍ਰੀਖਿਆ ਕੇਂਦਰ ਬਣਾਏ ਹਨ। ਇਸ ਸਾਲ ਭਾਰਤ ਵਿੱਚ 10ਵੀਂ ਜਮਾਤ ਦੇ ਸਕੂਲਾਂ ਦੀ ਗਿਣਤੀ 20398 ਹੈ ਅਤੇ 12ਵੀਂ ਜਮਾਤ ਲਈ 13119 ਹਨ। ਵਿਦੇਸ਼ਾਂ ਦੇ ਸਕੂਲਾਂ ਵਿੱਚ 10ਵੀਂ ਜਮਾਤ ਲਈ 79 ਅਤੇ 12ਵੀਂ ਜਮਾਤ ਲਈ 72 ਕੇਂਦਰ ਹਨ। ਵਿਦੇਸ਼ਾਂ ਵਿੱਚ ਸਕੂਲਾਂ ਦੀ ਗਿਣਤੀ 10ਵੀਂ ਜਮਾਤ ਲਈ 193 ਅਤੇ 12ਵੀਂ ਜਮਾਤ ਲਈ 143 ਹੈ।

 

ਸੀਬੀਐਸਈ ਦੇ ਨਿਰਦੇਸ਼


- ਸਵੇਰੇ 9.45 ਵਜੇ ਜਾਂ ਇਸ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪਹੁੰਚਣਾ ਜ਼ਰੂਰੀ ਹੈ। ਸਵੇਰੇ 10.00 ਵਜੇ ਜਾਂ ਇਸ ਤੋਂ ਪਹਿਲਾਂ ਪ੍ਰੀਖਿਆ ਹਾਲ ਵਿੱਚ ਬੈਠੋ। ਸਵੇਰੇ 10.00 ਵਜੇ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਦਾਖ਼ਲੇ ਦੀ ਆਗਿਆ ਨਹੀਂ ਹੋਵੇਗੀ।

 

-ਪੇਪਰ ਵਾਲੇ ਦਿਨ ਸਕੂਲੀ ਵਰਦੀ ਜ਼ਰੂਰ ਪਾ ਕੇ ਜਾਓ, ਸਕੂਲ ਦਾ ਸ਼ਨਾਖਤੀ ਕਾਰਡ ਆਪਣੇ ਨਾਲ ਲੈ ਕੇ ਜਾਓ


- ਮੋਬਾਇਲ, ਪਰਸ, ਕਾਗਜ਼ ਦਾ ਟੁਕੜਾ, ਪੁਰਾਣਾ ਪ੍ਰਸ਼ਨ ਪੱਤਰ ਜਾਂ ਅਜਿਹੀ ਕੋਈ ਚੀਜ਼ ਨਾ ਰੱਖੋ।


ਪ੍ਰੀਖਿਆ ਹਾਲ ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਪ੍ਰੀਖਿਆ ਦੌਰਾਨ ਅਨੁਸ਼ਾਸਨ ਵਿੱਚ ਰਹੋ।


- ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹੋ ਅਤੇ ਉੱਤਰ ਸ਼ੀਟ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਜਿੱਥੇ ਵੀ ਜ਼ਰੂਰੀ ਹੋਵੇ ਸਹੀ ਅਤੇ ਢੁਕਵੇਂ ਵੇਰਵਿਆਂ ਨੂੰ ਭਰੋ।


- ਵਿਦਿਆਰਥੀ ਅਫਵਾਹਾਂ 'ਤੇ ਵਿਸ਼ਵਾਸ ਕਰਨ ਜਾਂ ਇਸ ਨੂੰ ਫੈਲਾਉਣ ਤੋਂ ਬਚੋ।


-ਜੇਕਰ ਤੁਹਾਨੂੰ ਕੋਈ ਸ਼ੱਕੀ ਗਤੀਵਿਧੀ ਮਿਲਦੀ ਹੈ, ਤਾਂ ਕਿਰਪਾ ਕਰਕੇ ਮਾਪਿਆਂ ਅਤੇ ਸੀਬੀਐਸਈ ਨੂੰ ਦੱਸੋ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 10th 12th Board Exam 2020 begin 15 february