ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE ਨੇ 10ਵੀਂ ਤੇ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਦੀ ਡੇਟਸ਼ੀਟ ਕੀਤੀ ਜਾਰੀ

CBSE 10th 12th Datesheet 2020: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਤੇ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਵਿਚਕਾਰ ਹੋਣਗੀਆਂ। ਬੋਰਡ ਨੇ ਆਲ ਇੰਡੀਆ ਅਤੇ ਨਾਰਥ ਈਸਟ ਦਿੱਲੀ ਦੋਵਾਂ ਵਿਦਿਆਰਥੀਆਂ ਲਈ 12ਵੀਂ ਦੀ ਡੇਟਸ਼ੀਟ ਜਾਰੀ ਕੀਤੀ ਹੈ।

 

 


 

ਉੱਤਰ ਪੂਰਬੀ ਦਿੱਲੀ ਵਿੱਚ 12ਵੀਂ ਜਮਾਤ ਦੇ ਬਹੁਤ ਸਾਰੇ ਵਿਦਿਆਰਥੀ ਪ੍ਰੀਖਿਆ ਨਹੀਂ ਦੇ ਸਕੇ, ਇਸ ਲਈ ਉਨ੍ਹਾਂ ਲਈ ਮੁੜ ਪ੍ਰੀਖਿਆ ਲਈ ਜਾਵੇਗੀ। ਜਿਹੜੇ ਵਿਦਿਆਰਥੀ ਪੇਪਰ ਦੇ ਚੁੱਕੇ ਹਨ , ਉਨ੍ਹਾਂ ਨੂੰ ਪੇਪਰ ਮੁੜ ਦੇਣ ਦੀ ਲੋੜ ਨਹੀਂ ਹੈ। ਬੋਰਡ ਨੇ ਉੱਤਰ ਪੂਰਬੀ ਦਿੱਲੀ ਦੇ ਵਿਦਿਆਰਥੀਆਂ ਲਈ ਵੱਖਰੀ ਤੌਰ ‘ਤੇ 10ਵੀਂ ਦੀ ਡੇਟਸ਼ੀਟ ਵੱਖ ਤੋਂ ਜਾਰੀ ਕੀਤੀ ਹੈ। 

 

ਡੇਟਸ਼ੀਟ ਵਿੱਚ ਵਿਦਿਆਰਥੀ ਵੇਖ ਕਰ ਸਕਦੇ ਹਨ ਕਿ ਉਨ੍ਹਾਂ ਦਾ ਕਿਹੜਾ ਪੇਪਰ ਕਿਸ ਦਿਨ ਹੈ। ਸੀਬੀਐਸਈ ਨੇ ਜੇਈਈ ਮੇਨ ਅਤੇ ਨੀਟ ਦੀ ਪ੍ਰੀਖਿਆ ਦੀਆਂ ਤਰੀਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਹਿੰਦੇ ਪੇਪਰਾਂ ਦਾ ਸਮਾਂ ਰੱਖਿਆ ਹੈ। ਜੇਈਈ ਮੁੱਖ ਪ੍ਰੀਖਿਆ 18 ਜੁਲਾਈ ਤੋਂ 23 ਜੁਲਾਈ ਤੱਕ ਹੋਵੇਗੀ। ਉਥੇ, NEET UG 2020 ਦਾ ਆਯੋਜਨ 26 ਜੁਲਾਈ 2020 ਨੂੰ ਕੀਤਾ ਜਾਵੇਗਾ।
 

ਜੇ ਅਸੀਂ ਸੀਬੀਐਸਈ ਦੇ 12ਵੀਂ ਦੇ ਪੇਪਰਾਂ ਬਾਰੇ ਗੱਲ ਕਰੀਏ ਜੋ ਪੂਰੇ ਭਾਰਤ ਦੇ ਵਿਦਿਆਰਥੀਆਂ ਨੂੰ ਦੇਣੇ ਪੈਣਗੇ, ਤਾਂ ਉਨ੍ਹਾਂ ਦਾ ਹੋਮ ਸਾਇੰਸ ਦਾ ਪੇਪਰ 1 ਜੁਲਾਈ ਨੂੰ, ਹਿੰਦੀ ਇਲੈਕਵਿਟ/ਹਿੰਦੀ ਕੋਰ ਪੇਪਰ 2 ਜੁਲਾਈ ਨੂੰ, ਇਨਫਰਮੇਸ਼ਨ ਪ੍ਰੈਕਟਿਸ (ਓਲਡ)/ਇਨਫਰਮੇਸ਼ਨ ਪ੍ਰੈਕਟਿਸ (ਨਿਊ)/ਇਨਫਰਮੇਸ਼ਨ ਟੈਕਨਾਲੋਜੀ/ਕੰਪਿਊਟਰ ਸਾਇੰਸ ਨਿਊ ਅਤੇ ਓਲਡ ਦਾ ਪੇਪਰ 7 ਜੁਲਾਈ ਨੂੰ, ਬਿਜ਼ਨਸ ਸਟੱਡੀਜ਼ 9 ਜੁਲਾਈ, ਬਾਇਓਟੈਕਨਾਲੌਜੀ 10 ਜੁਲਾਈ, ਜੀਓਗ੍ਰਾਫੀ 11 ਜੁਲਾਈ, ਸੋਸ਼ੋਲਾਜੀ 13 ਜੁਲਾਈ ਨੂੰ ਹੋਵੇਗਾ।

 

10ਵੀਂ ਕਲਾਸ ਦੀ ਉੱਤਰ ਪੂਰਬੀ ਦਿੱਲੀ ਲਈ ਡੇਟਸ਼ੀਟ


29 ਵਿਸ਼ਿਆਂ ਦੇ ਹੋਣਗੇ ਪੇਪਰ  

ਤੁਹਾਨੂੰ ਦੱਸ ਦੇਈਏ ਕਿ ਲੌਰਡਾਊਨ ਕਾਰਨ 10ਵੀਂ ਤੇ 12ਵੀਂ ਦੇ 83 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨੂੰ ਵਿਚਾਲੇ ਹੀ ਮੁਲਤਵੀ ਕਰਨਾ ਪਿਆ ਸੀ। ਜਿਸ ਤੋਂ ਬਾਅਦ ਸੀਬੀਐਸਈ ਨੇ ਫ਼ੈਸਲਾ ਲਿਆ ਸੀ ਕਿ ਇਨ੍ਹਾਂ ਵਿੱਚੋਂ 29 ਮੁੱਖ ਵਿਸ਼ਿਆਂ ਲਈ ਹੀ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਹ ਉਹ ਪੇਪਰ ਹਨ ਜੋ ਅਗਲੀ ਜਮਾਤ ਵਿੱਚ ਤਰੱਕੀ ਅਤੇ ਗ੍ਰੈਜੂਏਟ ਕੋਰਸਾਂ ਵਿਚ ਦਾਖਲਾ ਲੈਣ ਲਈ ਬਹੁਤ ਮਹੱਤਵਪੂਰਨ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 10th 12th Datesheet 2020 released check CBSE Date Sheet for Class 10 and 12 Exams new cbse time table