ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE 10th 12th Exam 2020: ਸੀਬੀਐਸਈ ਨੇ ਦਾਖ਼ਲਾ ਕਾਰਡ ਸਬੰਧੀ ਲਿਆ ਇਹ ਫ਼ੈਸਲਾ

CBSE 10th 12th Exam Admit Card 2020: ਸੀਬੀਐਸਈ 10ਵੀਂ ਅਤੇ 12ਵੀਂ ਦੇ ਐਡਮਿਟ ਕਾਰਡ (ਦਾਖ਼ਲਾ ਕਾਰਡ) 'ਤੇ ਮਾਪਿਆਂ ਦੇ ਦਸਤਖ਼ਤ ਲਵੇਗਾ। ਬੋਰਡ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਬੋਰਡ ਜਲਦੀ ਹੀ ਸਾਰੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰੇਗਾ। 

 

ਬੋਰਡ ਦੀ ਮੰਨੀਏ ਤਾਂ ਐਡਮਿਟ ਕਾਰਡ 'ਤੇ ਦਸਤਖ਼ਤ ਮਾਪਿਆਂ ਤੋਂ ਲਏ ਜਾਣਗੇ। ਤਾਂ ਜੋ ਮਾਪੇ ਬਾਅਦ ਵਿੱਚ ਬੋਰਡ ਉੱਤੇ ਕੋਈ ਗ਼ਲਤੀ ਕਰਨ ਦਾ ਦੋਸ਼ ਨਾ ਲਗਾ ਸਕਣ। ਇਹ ਪੱਕਾ ਕਰਨ ਲਈ ਕਿ ਐਡਮਿਟ ਕਾਰਡ ਵਿੱਚ ਕੋਈ ਗ਼ਲਤੀ ਨਾ ਹੋਵੇ, ਇਸ ਲਈ ਬੋਰਡ ਨੇ ਸਕੂਲਾਂ ਨੂੰ ਤਿੰਨ ਵਾਰ ਰਜਿਸਟ੍ਰੇਸ਼ਨ ਫਾਰਮ ਨੂੰ ਚੈੱਕ ਕਰਵਾਉਣ ਦਾ ਹੁਕਮ ਦਿੱਤਾ ਹੈ।

 

ਇਸ ਵੇਲੇ 9ਵੀਂ ਅਤੇ 11ਵੀਂ ਦੀ ਰਜਿਸਟ੍ਰੀਸ਼ਨ ਦੇ ਨਾਲ 10ਵੀਂ ਅਤੇ 12ਵੀਂ ਦਾ ਵੀ ਐਲਓਸੀ (ਉਮੀਦਵਾਰਾਂ ਦੀ ਸੂਚੀ) ਭਰਵਾਇਆ ਜਾ ਰਿਹਾ ਹੈ। ਜਿਹੇ ਵਿੱਚ ਰਜਿਸਟ੍ਰੇਸ਼ਨ ਤਾਂ ਸਕੂਲ ਵਲੋਂ ਕੀਤੀ ਜਾ ਰਹੀ ਹੈ ਪਰ ਫਾਰਮ ਭਰਨ ਤੋਂ ਬਾਅਦ ਵਿਦਿਆਰਥੀ ਤੋਂ ਉਸ ਨੂੰ ਚੈੱਕ ਕਰਵਾਇਆ ਜਾ ਰਿਹਾ ਹੈ।

 

ਇਸ ਵਾਰ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਅਦ ਵਿੱਚ ਕਿਸੇ ਵੀ ਤਰੁੱਟੀ ਨੂੰ ਠੀਕ ਨਹੀਂ ਕੀਤਾ ਜਾਵੇਗਾ। ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ, ਡਾ: ਸੰਯਮ ਭਾਰਦਵਾਜ ਨੇ ਕਿਹਾ ਕਿ ਹੁਣ ਦਾਖ਼ਲਾ ਕਾਰਡ ਉੱਤੇ ਮਾਪਿਆਂ ਦੇ ਦਸਤਖ਼ਤ ਲਏ ਜਾਣਗੇ। ਬਾਅਦ ਵਿੱਚ ਗ਼ਲਤੀ ਵਿੱਚ ਸੁਧਾਰ ਨਹੀਂ ਕੀਤਾ ਜਾਵੇਗਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 10th 12th Exam 2020 cbse board will take signature of parents on students admit card