ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE exam fee: ਐਸਸੀ ਅਤੇ ਐਸਟੀ ਵਿਦਿਆਰਥੀਆਂ ਨੂੰ ਦੇਣੀ ਹੋਵੇਗੀ ਸਿਰਫ਼ 50 ਰੁਪਏ ਫੀਸ


CBSE 10th 12th exam fee:ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਮੰਗਲਵਾਰ ਸ਼ਾਮ ਨੂੰ ਸਪੱਸ਼ਟ ਕਰ ਦਿੱਤਾ ਕਿ ਐਸਸੀ ਅਤੇ ਐਸਟੀ ਵਿਦਿਆਰਥੀਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਪ੍ਰੀਖਿਆ ਫੀਸ ਦੀ ਕੁਲ ਰਾਸ਼ੀ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਉਨ੍ਹਾਂ ਦੀ ਫੀਸ ਪਹਿਲਾਂ ਦੀ ਤਰ੍ਹਾਂ ਦਿੱਲੀ ਸਰਕਾਰ ਹੀ ਅਦਾ ਕਰੇਗੀ। ਹਾਲਾਂਕਿ ਦਿੱਲੀ ਸਰਕਾਰ ਨੇ ਇਸ ਬਾਰੇ ਖ਼ਬਰ ਲਿਖੇ ਜਾਣ ਤੱਕ ਕੋਈ ਟਿੱਪਣੀ ਨਹੀਂ ਕੀਤੀ।
 

 

ਬੋਰਡ ਨੇ ਇਹ ਫ਼ੈਸਲਾ ਸਿਰਫ ਦਿੱਲੀ ਦੇ ਲਈ ਲਿਆ ਹੈ।  ਦੂਜੇ ਸੂਬਿਆਂ ਬਾਰੇ ਉਨ੍ਹਾਂ ਦੀ ਕੀ ਨੀਤੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਹੈ। ਦੱਸਣਯੋਗ ਹੈ ਕਿ ਦਿੱਲੀ ਵਿੱਚ ਐਸਸੀ-ਐਸਟੀ ਵਿਦਿਆਰਥੀਆਂ ਨੂੰ 350 ਰੁਪਏ ਦੀ ਪ੍ਰੀਖਿਆ ਫੀਸ ਵਿਚੋਂ ਸਿਰਫ਼ 50 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਸੀ, ਬਾਕੀ ਦਾ ਭੁਗਤਾਨ ਸਰਕਾਰ ਕਰਦੀ ਸੀ।

 

ਹਾਲਾਂਕਿ, ਬੋਰਡ ਵੱਲੋਂ ਇੱਕ ਬਿਆਨ ਜਾਰੀ ਕਰਨ ਤੋਂ ਪਹਿਲਾਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੜੀਸਾ ਦੇ ਮੁੱਖ ਮੰਤਰੀ ਵੱਲੋਂ ਫੀਸ ਵਾਧੇ ਉੱਤੇ ਦਿੱਤੇ ਪੱਤਰ ਨੂੰ ਰੀਟਵਿੱਟ ਕਰ ਫੀਸ ਵਾਧੇ ਵਿੱਚ ਕੇਂਦਰ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਸੀ।
 

ਦੂਜੇ ਪਾਸੇ, ਪ੍ਰੀਖਿਆਵਾਂ ਦੇ ਸੀਬੀਐਸਈ ਕੰਟਰੋਲਰ ਨੇ ਦਿੱਲੀ ਦੇ ਸਿੱਖਿਆ ਡਾਇਰੈਕਟਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਰਾਜਧਾਨੀ ਦੇ ਐਸਸੀ ਅਤੇ ਐਸਟੀ ਵਿਦਿਆਰਥੀਆਂ ਤੋਂ ਸਿਰਫ 50 ਰੁਪਏ ਲਏ ਜਾਣਗੇ ਅਤੇ ਬਾਕੀ ਰਕਮ ਦਿੱਲੀ ਸਰਕਾਰ ਤੋਂ ਵਸੂਲੀ ਜਾਵੇਗੀ। 

 

ਇਸ ਤੋਂ ਪਹਿਲਾਂ ਵਿਦਿਆਰਥੀਆਂ ਦਾ ਡਾਟਾ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਨਾ ਸਿਰਫ ਫੀਸਾਂ ਨਾਲ ਜੁੜੇ ਮੁੱਦੇ ਨੂੰ ਸਪੱਸ਼ਟ ਕਰੇਗਾ, ਬਲਕਿ ਸਾਡੇ ਹਿਤਧਾਰਕਾਂ ਅੰਦਰ ਫੈਲ ਰਹੀ ਉਲਝਣ ਨੂੰ ਵੀ ਦੂਰ ਕਰੇਗਾ। ਸੰਭਾਵਨਾ ਹੈ ਕਿ ਫੀਸਾਂ ਨਾਲ ਜੁੜੇ ਇਸ ਮਾਮਲੇ ਵਿੱਚ ਬੁੱਧਵਾਰ ਨੂੰ ਦਿੱਲੀ ਸਰਕਾਰ ਆਪਣੀ ਸਥਿਤੀ ਸਪੱਸ਼ਟ ਕਰੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 10th 12th exam fee CBSE said Fee for SC ST students restored to 50 rupees in delhi check latest updates