ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE 10th, 12th Exam 2020: ਪ੍ਰੀਖਿਆਵਾਂ 'ਚ ਕੈਲਕੁਲੇਟਰ ਲੈ ਜਾ ਸਕਣਗੇ ਇਹ ਵਿਦਿਆਰਥੀ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 2020 ਵਿੱਚ ਹਿੱਸਾ ਲੈ ਰਹੇ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ। ਇਸ ਸਾਲ ਦੀ ਪ੍ਰੀਖਿਆ ਵਿੱਚ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਪ੍ਰੀਖਿਆ ਹਾਲ ਦੇ ਅੰਦਰ ਬੇਸਿਕ ਕੈਲਕੁਲੇਟਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਹ ਜਾਣਕਾਰੀ ਸੀਬੀਐਸਈ ਅਧਿਕਾਰੀਆਂ ਨੇ ਦਿੱਤੀ।

 

ਸੀਬੀਐਸਈ ਨੇ Children with Special Needs (CWSN) ਵਿਦਿਆਰਥੀਆਂ ਨੂੰ ਇਮਤਿਹਾਨ ਦੌਰਾਨ ਸਿੰਪਲ ਬੇਸਿਕ ਕੈਲਕੁਲੇਟਰ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਇਹ ਸਹੂਲਤ 10ਵੀਂ ਅਤੇ 12ਵੀਂ ਜਮਾਤ ਦੇ ਦੋਵਾਂ ਵਿਦਿਆਰਥੀਆਂ ਲਈ ਉਪਲਬੱਧ ਹੋਵੇਗੀ। ਸੀਬੀਐਸਈ ਸਕੂਲਾਂ ਨੂੰ ਜਾਰੀ ਇੱਕ ਪੱਤਰ ਵਿੱਚ ਸੀਬੀਐਸਈ ਪ੍ਰੀਖਿਆ ਕੰਟਰੋਲਰ ਸਨਯਮ ਭਾਰਦਵਾਜ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਸਕੂਲਾਂ ਨੂੰ ਅਪੀਲ ਕੀਤੀ ਕਿ ਇਹ ਸਹੂਲਤ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਇਸ ਸ਼੍ਰੇਣੀ (CWSN) ਅਧੀਨ ਰਜਿਸਟਰਡ ਹਨ।

 

ਸੀਡਬਲਯੂਐਸਐਨ (CWSN)  ਵਰਗ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਕੈਲਕੁਲੇਟਰ ਲਿਜਾਣ ਦੀ ਸਹੂਲਤ ਲੈਣ ਲਈ 28 ਜਨਵਰੀ ਤੱਕ ਆਪਣੇ ਜਾਂ ਆਪਣੇ ਸਕੂਲ ਵਿੱਚ ਇਸ ਦੀ ਜਾਣਕਾਰੀ ਦੇਣੀ ਪਵੇਗੀ। ਇਹ ਸਹੂਲਤ ਸਿਰਫ ਸੀਡਬਲਯੂਐਸਐਨ (CWSN) ਸ਼੍ਰੇਣੀ ਅਧੀਨ ਸੀਬੀਐਸਈ ਪ੍ਰੀਖਿਆ 2020 ਲਈ ਰਜਿਸਟਰਡ ਵਿਦਿਆਰਥੀਆਂ ਲਈ ਉਪਲਬੱਧ ਹੋਵੇਗੀ।

 

ਇਸ ਤੋਂ ਪਹਿਲਾਂ 2018 ਦੀਆਂ ਪ੍ਰੀਖਿਆਵਾਂ ਵਿੱਚ ਬੋਰਡ ਨੇ ਸੀਡਬਲਯੂਐਸਐਨ ਕਲਾਸ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਦੇ ਦੌਰਾਨ ਕੰਪਿਊਟਰ/ਲੈਪਟਾਪ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE 10th and 12th Exam 2020: students registered under CWSN category will be able to use calculator in exam hall