ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​CBSE : ਸੀਬੀਐਸਈ 10ਵੀਂ  'ਚ ਗਣਿਤ ਦੇ ਹੋਣਗੇ ਦੋ ਪੇਪਰ, ਜਾਣੋ ਨਿਯਮ 

 

CBSE : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) 2020 ਤੋਂ 10ਵੀਂ ਵਿੱਚ ਗਣਿਤ ਦੇ ਦੋ ਪੇਪਰ ਲੈਣ ਜਾ ਰਿਹਾ ਹੈ। ਪਹਿਲਾ ਬੇਸਿਕ ਅਤੇ ਦੂਜਾ ਸਟੈਂਡਰਡ ਗਣਿਤ ਦਾ ਪੇਪਰ ਹੋਵੇਗਾ। ਇਸ ਬਾਰੇ ਜਾਣਕਾਰੀ ਬੋਰਡ ਦੇ ਪ੍ਰੀਖਿਆਰਥੀਆਂ ਤੋਂ 10ਵੀਂ ਦੀ ਰਜਿਸਟ੍ਰੇਸ਼ਨ ਸਮੇਂ ਮੰਗੀ ਜਾ ਰਹੀ ਹੈ।

 

ਇਸ ਵਿੱਚ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵਿਦਿਆਰਥੀ ਦਸਵੀਂ ਜਮਾਤ ਵਿੱਚ ਬੇਸਿਕ ਗਣਿਤ ਪੜ੍ਹਨਗੇ ਉਹ 11ਵੀਂ ਜਮਾਤ ਵਿੱਚ ਗਣਿਤ ਦਾ ਵਿਸ਼ਾ ਨਹੀਂ ਪੜ੍ਹ ਸਕਣਗੇ। ਜੇਕਰ ਵਿਦਿਆਰਥੀਆਂ ਨੇ 11ਵੀਂ ਜਮਾਤ ਵਿੱਚ ਗਣਿਤ ਪੜ੍ਹਣਾ ਹੈ ਤਾਂ ਉਸ ਨੂੰ 10ਵੀਂ ਦੀ ਕੰਪਾਰਟਮੈਂਟਲ ਪ੍ਰੀਖਿਆ ਦੇਣੀ ਹੋਵੇਗੀ ਸ਼ਰਤ ਹੈ ਕਿ ਵਿਦਿਆਰਥੀ ਨੇ 10ਵੀਂ ਬੋਰਡ ਵਿੱਚ ਬੇਸਿਕ ਗਣਿਤ ਪਾਸ ਕੀਤਾ ਹੋਵੇ। ਵਿਦਿਆਰਥੀ ਸਟੈਂਡਰਡ ਗਣਿਤ ਦਾ ਪੇਪਰ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਸਮੇਂ ਦੇ  ਸਕਦਾ ਹੈ। 

 

ਬੋਰਡ ਨੇ ਦਸਵੀਂ ਜਮਾਤ ਲਈ ਰਜਿਸਟ੍ਰੇਸ਼ਨ ਫਾਰਮ ਭਰਨ ਸਮੇਂ ਗਣਿਤ ਦਾ ਵਿਕਲਪ ਬੇਸਿਕ ਜਾਂ ਸਟੈਂਡਰਡ ਮੰਗਿਆ ਹੈ। ਜਿਹੜੇ ਵਿਦਿਆਰਥੀਆਂ ਗਣਿਤ ਦਾ ਵਿਕਲਪ ਦੇਣਗੇ, ਉਨ੍ਹਾਂ ਨੂੰ ਉਸੇ ਗਣਿਤ ਵਿਸ਼ੇ ਦਾ ਪੇਪਰ ਦੇਣਾ ਹੋਵਗਾ।  

 

ਪ੍ਰੀਖਿਆਵਾਂ ਦੇ ਬੋਰਡ ਕੰਟਰੋਲਰ ਡਾ: ਸਨੀਮ ਭਾਰਦਵਾਜ ਨੇ ਕਿਹਾ ਕਿ ਬੇਸਿਕ ਗਣਿਤ ਦਾ ਅਧਿਐਨ ਕਰਨ ਵਾਲੇ ਵਿਦਿਆਰਥੀ 10+1 ਵਿੱਚ ਗਣਿਤ ਨਹੀਂ ਲੈ ਸਕਣਗੇ। ਜਿਹੇ ਵਿਦਿਆਰਥੀ ਜੇਕਰ ਬੇਸਿਕ ਗਣਿਤ ਵਿੱਚ ਚੰਗੇ ਅੰਕ ਪ੍ਰਾਪਤ ਕਰਦੇ ਹਨ ਅਤੇ ਉਹ 11ਵੀਂ ਵਿੱਚ ਗਣਿਤ ਰੱਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਜੁਲਾਈ ਵਿੱਚ ਹੋਣ ਵਾਲੀ 10ਵੀਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਵਿੱਚ ਸਟੈਂਡਰਡ ਗਣਿਤ ਦਾ ਪੇਪਰ ਦੇਣਾ ਹੋਵੇਗਾ। 

 

ਕੰਪਾਰਟਮੈਂਟ ਦਾ ਪੇਪਰ ਪਾਸ ਹੋਣ ਤੋਂ ਬਾਅਦ ਹੀ ਉਹ 11ਵੀਂ ਵਿੱਚ ਗਣਿਤ ਲੈ ਸਕਣਗੇ। ਪਹਿਲੀ ਵਾਰ ਸੀਬੀਐਸਈ ਪਾਸ ਵਿਸ਼ੇ ਵਿੱਚ ਕੰਪਾਰਟਮੈਂਟ ਦੇਣ ਦਾ ਮੌਕਾ ਦੇ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse 10th board : two maths exam for cbse class 10 exam read full details