CBSE ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀ ਬੋਰਡ ਪ੍ਰੀਖਿਆਵਾਂ ਇਸ ਵਾਰ ਵੀ 15 ਫਰਵਰੀ ਤੋਂ ਕਰਵਾਈਆਂ ਜਾਣਗੀਆਂ ਪਰ ਇਸ ਵਾਰ ਇਕ ਬਦਲਾਅ ਸੰਭਵ ਹੈ। ਬੋਰਡ ਇਸ ਵਾਰ ਪਹਿਲਾਂ ਮੁੱਖ ਪ੍ਰੀਖਿਆਵਾਂ ਕਰਵਾ ਸਕਦਾ ਹੈ। ਇਸ ਦੇ ਬਾਅਦ ਸਕਿੱਲਸ ਵਾਲੇ ਵਿਸ਼ਿਆਂ ਦੀ ਪ੍ਰੀਖਿਆਵਾਂ ਹੋਣਗੀਆਂ। ਪ੍ਰਸ਼ਨਪੱਤਰਾਂ ਦੀ ਸੁਰੱਖਿਆਂ ਨੂੰ ਧਿਆਨ ਚ ਰੱਖਦਿਆਂ ਇਸ ਵਾਰ ਆਨਲਾਈਨ ਪੇਪਰ ਭੇਜਣ ਦੀ ਕਾਰਵਾਈ ਵਰਤੀ ਜਾ ਸਕਦੀ ਹੈ।
ਸੀਬੀਐਸਈ ਨੇ 2019 ਦੀ ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ 15 ਫਰਵਰੀ ਤੋਂ ਕੀਤੀ ਸੀ। ਇਸ ਦੌਰਾਨ ਸ਼ੁਰੂਆਤ ਸਕਿੱਲਸ ਨਾਲ ਜੁੜੇ ਵਿਸ਼ਿਆਂ ਤੋਂ ਹੋਈ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸੰਭਵ ਹੈ ਵੱਡੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਪਹਿਲਾਂ ਕਰਵਾਈਆਂ ਜਾਣ।
ਬੋਰਡ ਇਸ ਦੇ ਨਾਲ ਹੀ ਪ੍ਰੈਕਟੀਕਲ ਪੇਪਰ ਦਸੰਬਰ ਚ ਕਰਵਾ ਸਕਦਾ ਹੈ। ਦੱਸ ਦੇਈਏ ਕਿ ਇਸ ਵਾਰ ਪੇਪਰ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਆਨਲਾਈਨ ਭੇਜਿਆ ਜਾਵੇਗਾ। ਹਾਲਾਂਕਿ ਬੋਰਡ ਨੇ ਹੁਣ ਤਕ ਇਸ ਤੇ ਕਿਸੇ ਵੀ ਤਰ੍ਹਾਂ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
.