ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਐਸਈ ਨੇ 12ਵੀਂ ਦਾ ਨਤੀਜਾ ਐਲਾਨਿਆ, ਲੜਕੀਆਂ ਨੇ ਮਾਰੀ ਬਾਜ਼ੀ

ਸੀਬੀਐਸਈ ਨੇ 12ਵੀਂ ਦੇ ਨਤੀਜਾ ਐਲਾਨਿਆਂ, ਲੜਕੀਆਂ ਨੇ ਮਾਰੀ ਬਾਜੀ

ਸੀਬੀਐਸਈ ਨੇ ਵੀਰਵਾਰ ਨੂੰ ਸੀਬੀਐਸਈ 12ਵੀਂ ਦੇ ਸਾਰੇ ਜੋਨ ਦੇ ਨਤੀਜੇ ਐਲਾਨ ਦਿੱਤੇ ਹਨ। ਕੁੱਲ 83.4 ਫੀਸਦੀ ਵਿਦਿਆਰਥੀਆਂ ਪਾਸ ਹੋਏ ਹਨ। ਸੀਬੀਐਸਈ 12ਵੀਂ ਵਿੱਚ ਕੁੱਲ 13 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਨੂੰ ਤੁਸੀਂ ਸੀਬੀਐਸਈ ਦੀ ਦਫ਼ਤਰੀ ਵੈਬਸਾਈਟ ਉੱਤੇ ਜਾ ਕੇ ਵੇਖ ਸਕਦੇ ਹੋ।

 

ਆਓ ਜਾਣਦੇ ਹਾਂ ਸੀਬੀਐਸਈ 12ਵੀਂ ਦੇ ਨਤੀਜਿਆਂ ਨਾਲ ਜੁੜੀਆਂ ਕੁੱਝ ਗੱਲਾਂ

ਸੀਬੀਐਸਈ 12ਵੀਂ ਵਿੱਚ ਕੁੱਲ 7,48,498 ਮੁੰਡੇ ਅਤੇ 5,38,861 ਕੁੜੀਆਂ ਨੇ ਪ੍ਰੀਖਿਆ ਦਿੱਤੀ ਸੀ। ਕੁੱਲ 83.4 ਫੀਸਦੀ ਬੱਚੇ ਪਾਸ ਹੋਏ ਹਨ।

ਸੀਬੀਐਸ 12ਵੀਂ ਦੇ ਸਾਰੇ ਜੋਨ ਦੇ ਨਤੀਜੇ ਇੱਕੋ ਸਮੇਂ ਵੀਰਵਾਰ ਨੂੰ ਐਲਾਨੇ ਗਏ। 4627 ਕੇਂਦਰਾਂ ਉੱਤੇ ਹੋਈ ਸੀ ਪ੍ਰੀਖਿਆ।

 

ਦਿੱਲੀ ਖੇਤਰ ਵਿੱਚ 91.87 ਫੀਸਦੀ ਬੱਚੇ ਹੋਏ ਪਾਸ। 91.87 ਪਾਸ ਪਰਸੇਂਟੇਜ ਦਿੱਲੀ ਦਾ ਹੈ। ਇਹ ਦੇਸ਼ ਵਿੱਚ ਤੀਜੇ ਸਥਾਨ ਉੱਤੇ ਹਨ। ਪਹਿਲਾ ਸਥਾਨ ਤਿਵੇਂਦ੍ਰਮ ਰੀਜਨ ਦਾ ਹੈ, ਉਥੇ 98.2 ਫੀਸਦੀ ਬੱਚੇ ਪਾਸ ਹੋਏ ਹਨ।

498 ਨੰਬਰ ਲੈਣ ਵਾਲੀਆਂ ਤਿੰਨ ਲੜਕੀਆਂ ਹਨ। 1. ਗੌਰਾਂਗੀ ਚਾਵਲਾ, ਨਿਰਮਲ ਆਸ਼ਰਮ ਦੀਪ ਮਾਲਾ ਪਬਲਿਕ ਸਕੂਲ ਰਿਸ਼ੀਕੇਸ਼। 2. ਐਸਵਰਿਆ ਕੇਂਦਰੀ ਵਿਦਿਆਲਯ ਰਾਏ ਬਰੇਲੀ। 3. ਭਵਿਆ ਬੀਆਰੇਸਕੇ ਇੰਟਰਨੈਸ਼ਨਲ ਪਬਲਿਕ ਸਕੂਲ ਹਰਿਆਣਾ। ਇਹ ਤਿੰਨੇ ਦੂਜੇ ਸਥਾਨ ਉੱਤੇ ਹਨ।

ਤੀਜੇ ਸਥਾਨ ਉੱਤੇ 497 ਵਾਲੇ 18 ਬੱਚੇ ਹਨ। ਇਸ ਵਿੱਚ 11 ਲੜਕੀਆਂ ਹਨ।

 

12ਵੀਂ ਵਿੱਚ ਲੜਕੀਆਂ ਨੇ ਬਾਜੀ ਮਾਰੀ। ਲੜਕੀਆਂ 88.70 ਫੀਸਦੀ ਜਦਕਿ ਲੜਕੇ 79.4 ਫੀਸਦੀ ਪਾਸ ਹਨ।

ਸੀਬੀਐਸਈ ਦਾ ਦਾਅਵਾ, ਰਿਕਾਰਡ 28 ਦਿਨ ਵਿੱਚ ਜਾਰੀ ਕੀਤਾ ਨਤੀਜਾ। ਟਾਪਰ ਦੋ ਲੜਕੀਆਂ ਹਨ। ਹੰਸ਼ਿਕਾ ਸ਼ੁਕਲਾ 499, ਡੀਐਸਪੀ ਮੇਰਠ ਰੋਡ ਗਾਜਿਆਬਾਦ ਅਤੇ ਕਰਿਸ਼ਮਾ ਅਰੋੜਾ ਐਸ ਡੀ ਪਬਲਿਕ ਸਕੂਲ, ਮੁਜੱਫਰ ਨਗਰ ਯੂਪੀ। ਕਰਿਸ਼ਮਾ 499 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE Board 12th result declared know 10 big things