ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਤੋਂ 10ਵੀਂ ਤੱਕ ਕਲਾਸਾਂ ਲਈ ਸਕੂਲ ਸ਼ੁਰੂ ਕਰਨਗੇ ਆਰਟ ਆਧਾਰਤ ਪ੍ਰੋਜੈਕਟ ਵਰਕ  

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਵੀਰਵਾਰ ਨੂੰ ਕਲਾਸ 1 ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਕਲਾ-ਏਕੀਕ੍ਰਿਤ ਸਿੱਖਿਆ ਬਾਰੇ ਦੇਸ਼ ਦੇ ਸਾਰੇ ਸਕੂਲਾਂ ਨੂੰ ਇੱਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਸੀਬੀਐਸਈ ਨੇ ਹਰੇਕ ਵਿਸ਼ੇ ਵਿੱਚ 9ਵੀਂ, 10ਵੀਂ ਦੇ ਵਿਦਿਆਰਥੀਆਂ ਤੋਂ ਘੱਟੋ ਘੱਟ ਇਕ ਕਲਾ ਆਧਾਰਤ ਪ੍ਰਾਜੈਕਟ ਕਰਵਾਉਣ ਲਈ ਕਿਹਾ ਹੈ। ਇਸੇ ਸੈਸ਼ਨ ਅਰਥਾਤ ਅਕਾਦਮਿਕ ਸਾਲ 2020-2021 ਤੋਂ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪਹਿਲੀ ਜਮਾਤ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੀ ਘੱਟੋ ਘੱਟ ਇੱਕ ਕਲਾ ਆਧਾਰਤ ਪ੍ਰਾਜੈਕਟ ਬਣਾਉਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
 

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ: ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਸ਼ੁੱਕਰਵਾਰ ਨੂੰ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।
 

ਆਰਟ-ਇੰਟੀਗ੍ਰੇਟਿਡ ਪ੍ਰਾਜੈਕਟ ਲਈ ਇਹ ਸੀਬੀਐਸਈ ਨੇ ਬਣਾਈ ਇਹ ਗਾਈਡ ਲਾਈਨ

ਸੀਬੀਐਸਈ ਦਿਸ਼ਾ ਨਿਰਦੇਸ਼: CBSE guidelines :

 

1- ਕਲਾਸ 1-8: ਪ੍ਰੋਜੈਕਟ transdisciplinary ਸੁਭਾਅ ਦਾ ਹੋਣਾ ਚਾਹੀਦਾ ਹੈ। ਪ੍ਰੋਜੈਕਟ ਦੇ ਕੰਮ ਵਿੱਚ ਇਕ ਤੋਂ ਵੱਧ ਵਿਸ਼ੇ ਜੁੜੇ ਹੋਣ ਅਤੇ ਇਸੇ ਵਿਸ਼ੇ ਦੇ ਇੰਟਰਨਲ ਐਸਸਮੈਂਟ ਵਜੋਂ ਮੰਨਿਆ ਜਾਵੇ। 

 

2- ਕਲਾਸ 9-10: ਵਿਦਿਆਰਥੀ ਸਾਰੇ ਵਿਸ਼ਿਆਂ ਦੇ ਇੰਟਰਨਲ ਐਸਸਮੈਂਟ (ਮੁਲਾਂਕਣ) ਲਈ ਇਕ ਆਰਟ-ਇੰਟੀਗ੍ਰੇਟਿਡ ਪ੍ਰਾਜੈਕਟ ਬਣਾਉਗੇ ਜੋ ਕਿ ਇਕ ਵਿਸ਼ੇ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਾਲਾ ਹੋਵੇਗਾ।

 

 

 

ਇਸ ਪ੍ਰਾਜੈਕਟ ਦੇ ਲਾਗੂ ਕਰਨ ਪਿੱਛੇ  ਦੇਸ਼ ਦੀ ਸੱਭਿਆਚਾਰਕ ਵਿਸ਼ਾਲਤਾ ਅਤੇ ਵਿਭਿੰਨਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਲਈ ਵਿਦਿਆਰਥੀ ਵਿਸ਼ੇ ਦੇ ਨਾਲ ਭਾਰਤੀ ਕੱਲ੍ਹ ਦੇ ਇੱਕ ਰੂਪ ਵਿੱਚ ਆਪਣੀ ਪੇਸ਼ਕਾਰੀ ਤਿਆਰ ਕਰਨਗੇ ਇਹ ਦਿੱਖ ਜਾਂ ਪ੍ਰਦਰਸ਼ਨ ਹੋ ਸਕਦਾ ਹੈ। 

 

ਸੀਬੀਐਸਈ ਦੇ ਇਸ ਕਲਾ-ਅਧਾਰਤ ਪ੍ਰੋਜੈਕਟ ਬਾਰੇ ਜਾਣਕਾਰੀ ਲਈ, ਇੱਥੇ ਵੇਖੋ->  CBSE Art Integrated Project Notice   
.....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE directive for schools start art based project work for classes 1 to 10 in new academic session 2020-21