ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ 2020 ਦੀ ਸਮਾਂ-ਸਾਰਣੀ ਮੰਗਲਵਾਰ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ ਉੱਤੇ ਜਾਰੀ ਕੀਤੀ ਹੈ। ਇਸ ਸਾਲ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ 2020 ਤੋਂ ਸ਼ੁਰੂ ਹੋਣਗੀਆਂ।
ਸੀਬੀਐਸਈ ਬੋਰਡ ਦੁਆਰਾ ਜਾਰੀ ਨੋਟੀਫਿਕੇਸ਼ਨ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ 2020 ਤੋਂ ਸ਼ੁਰੂ ਹੋਣਗੀਆਂ।
10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਤਮ ਪ੍ਰੀਖਿਆ 20 ਮਾਰਚ 2020 ਨੂੰ ਹੋਵੇਗੀ ਜਦੋਂਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਤਮ ਪ੍ਰੀਖਿਆ 30 ਮਾਰਚ 2020 ਨੂੰ ਹੋਵੇਗੀ।
ਪਿਛਲੇ ਸਾਲ 10ਵੀਂ ਜਮਾਤ ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ 7 ਤੋਂ 29 ਮਾਰਚ 2019 ਤੱਕ ਲਈਆਂ ਗਈਆਂ ਸਨ ਜਦੋਂਕਿ 12ਵੀਂ ਜਮਾਤ ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ 2 ਮਾਰਚ ਤੋਂ 2 ਅਪ੍ਰੈਲ 2019 ਤੱਕ ਰੱਖੀਆਂ ਗਈਆਂ ਸਨ।
ਵਿਦਿਆਰਥੀ ਸੀਬੀਐਸਈ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਆਪਣੀ ਪ੍ਰੀਖਿਆ ਦੀਆਂ ਤਾਰੀਖਾਂ ਦੀ ਜਾਂਚ ਕਰ ਸਕਦੇ ਹਨ।
.