ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE: 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ 'ਚ 3 ਗੁਣਾ ਵਾਧਾ 


CBSE: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ 'ਚ 3 ਗੁਣਾ ਵਾਧਾ ਕਰ ਦਿੱਤਾ ਹੈ।  2019 ਬੋਰਡ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਫੀਸ ਪੰਜ ਸੌ ਰੁਪਏ ਸੀ ਪਰ 2020 ਲਈ ਇਸ ਨੂੰ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ।  

 

ਰਜਿਸਟ੍ਰੇਸ਼ਨ ਫੀਸ ਤੋਂ ਇਲਾਵਾ 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਫੀਸ ਵੀ ਵਧਾ ਦਿੱਤੀ ਹੈ। ਹੁਣ ਤੱਕ ਪ੍ਰਯੋਗੀ ਪ੍ਰੀਖਿਆ ਲਈ 50 ਰੁਪਏ ਪ੍ਰਤੀ ਵਿਸ਼ਾ ਅਤੇ ਪ੍ਰਤੀ ਵਿਦਿਆਰਥੀ ਲਈ ਜਾਂਦੇ ਹਨ ਪਰ ਹੁਣ ਇਸ ਨੂੰ ਵਧਾ ਕੇ 150 ਰੁਪਏ ਕਰ ਦਿੱਤਾ ਗਿਆ ਹੈ।

 

ਸੀਬੀਐਸਈ ਨੇ ਪੰਜ ਸਾਲਾਂ ਬਾਅਦ ਫੀਸ ਵਿੱਚ ਵਾਧਾ ਕੀਤਾ ਹੈ। ਫੀਸ ਵਿੱਚ ਪੰਜ ਸਾਲ ਪਹਿਲਾਂ 2015 ਵਿੱਚ ਵਾਧਾ ਕੀਤਾ ਸੀ।

 

ਇਸ ਤੋਂ ਇਲਾਵਾ ਲੇਟ ਫੀਸ ਵਧਾ ਕੇ ਦੋ ਹਜ਼ਾਰ ਰੁਪਏ ਕਰ ਦਿੱਤੀ ਹੈ। ਰਜਿਸਟ੍ਰੇਸ਼ਨ ਫੀਸ ਤੋਂ ਇਲਾਵਾ ਮਾਈਗ੍ਰੇਸ਼ਨ ਫੀਸ ਵਿੱਚ ਵੀ ਵਾਧਾ ਕਰ ਦਿੱਤਾ ਹੈ। ਪਹਿਲਾਂ ਮਾਈਗ੍ਰੇਸ਼ਨ ਫੀਸ 100 ਰੁਪਏ ਸੀ ਪਰ ਹੁਣ 350 ਰੁਪਏ ਕਰ ਦਿੱਤਾ ਗਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse exam: cbse hike fees of 10th 12th registration