ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE ਦੇ ਪ੍ਰੀਖਿਆ ਪੈਟਰਨ ’ਚ ਹੋਇਆ ਫੇਰਬਦਲ

CBSE : ਸੀਬੀਐਸਈ ਨੇ 12ਵੀਂ ਦੇ ਗਣਿਤ ਅਤੇ ਅੰਗ੍ਰੇਜ਼ੀ ਦੀ ਪ੍ਰੀਖਿਆ ਪੈਟਰਨ ਚ ਫੇਰਬਦਲ ਚ ਬਦਲਾਵ ਕੀਤਾ ਹੈ। ਹੁਣ ਸਕੂਲ ਪ੍ਰੀਖਿਆ ਤੋਂ ਬੋਰਡ ਪ੍ਰੀਖਿਆ ਚ 10 ਅੰਕ ਮਿਲਣਗੇ।

 

ਦੱਸ ਦੇਈਏ ਕਿ ਹੁਣ ਗਣਿਤ ਅਤੇ ਅੰਗ੍ਰੇਜ਼ੀ ਵਿਸ਼ੇ ਦੇ 100-100 ਅੰਕਾਂ ਦੀ ਪ੍ਰੀਖਿਆ 12ਵੀਂ ਬੋਰਡ ਚ ਹੁੰਦੀ ਹੈ। ਪਰ 2020 ਬੋਰਡ ਪ੍ਰੀਖਿਆ ਤੋਂ 80 ਅੰਕਾਂ ਦੀ ਪ੍ਰੀਖਿਆ ਲਈ ਜਾਵੇਗੀ ਜਦਕਿ 20 ਅੰਕਾਂ ਦਾ ਅੰਦਰੂਨੀ (ਇੰਟਰਨਲ) ਮੁਲਾਂਕਣ ਹੋਵੇਗਾ।

 

ਗਣਿਤ ਵਿਸ਼ੇ ਦੀ ਗੱਲ ਕਰੀਏ ਤਾਂ 20 ਚੋਂ 10 ਅੰਕ ਸਕੂਲ ਪ੍ਰੀਖਿਆ ਦੇ ਨਤੀਜੇ ਤੋਂ ਲਏ ਜਾਣਗੇ ਜਦਕਿ ਬਾਕੀ ਬਚੇ 10 ਅੰਕਾਂ ਦਾ ਅੰਦਰੂਨੀ ਮੁਲਾਂਕਣ ਹੋਵੇਗਾ।

 

ਅੰਗ੍ਰੇਜ਼ੀ ਵਿਸ਼ੇ ਚ ਹੁਣ 20 ਅੰਕ ਏਐਸਐਲ (ਅਸੈਸਮੈਂਟ ਆਫ਼ ਸਪੀਕਿੰਗ ਐਂਡ ਲਿਸਨਿੰਗ) ਲਈ ਦਿੱਤਾ ਗਿਆ ਹੈ। ਮਤਲਬ ਇਸ ਚ ਬੋਰਡ ਪ੍ਰੀਖਿਆਰਥੀ ਦੇ ਅੰਗ੍ਰੇਜ਼ੀ ਦੇ ਸੁਣਨ ਅਤੇ ਬੋਲਣ ਦੀ ਜਾਂਚ ਹੋਵੇਗੀ। ਇਸੇ ਤੇ ਪ੍ਰੀਖਿਆਰਥੀ ਨੂੰ 20 ਅੰਕ ਦਿੱਤੇ ਜਾਣਗੇ। ਇਹ ਜਾਂਚ ਬਾਹਰੋਂ ਆਏ ਅਧਿਆਪਕਾਂ ਦੁਆਰਾ ਕੀਤੀ ਜਾਵੇਗੀ।

 

ਆਰਟ ਸਟ੍ਰੀਮ ਦੇ ਪਾਲੀਟਿਕਲ ਸਾਇੰਸ ਚ ਵੀ 20 ਅੰਕਾਂ ਦਾ ਪ੍ਰੋਜੈਕਟ ਕੰਮ ਅਤੇ ਜ਼ੁਬਾਨੀ (ਵਾਈਵਾ) ਹੋਵੇਗਾ। ਇਸ ਨੂੰ ਵੀ 2020 ਦੀ ਬੋਰਡ ਪ੍ਰੀਖਿਆ ਤੋਂ ਲਾਗੂ ਕੀਤਾ ਜਾਵੇਗਾ।

 

ਇਸ ਤੋਂ ਇਲਾਵਾ ਹੁਣ ਤੋਂ ਸਕੂਲੀ ਪ੍ਰੀਖਿਆਵਾਂ ਲੈਣੀਆਂ ਲਾਜ਼ਮੀ ਹੋਣਗੀਆਂ। ਬੋਰਡ ਨੇ ਸਕੂਲੀ ਪ੍ਰੀਖਿਆ ਨੂੰ ਲਾਜ਼ਮੀ ਕਰ ਦਿੱਤਾ ਹੈ। ਸੀਬੀਐਸਈ ਮੁਤਾਬਕ 3 ਜਾਂ 6 ਮਹੀਨਿਆਂ ’ਤੇ ਪ੍ਰੀਖਿਆ ਲਈਆਂ ਜਾਣੀਆਂ ਹਨ ਪਰ ਕਈ ਸਕੂਲ ਪ੍ਰੀਖਿਆ ਲੈ ਕੇ ਖਾਨਾਪੂਰਤੀ ਕਰਦੇ ਹਨ ਤਾਂ ਕਈ ਸਕੂਲ ਪ੍ਰੀਖਿਆ ਨਹੀਂ ਲੈਂਦੇ ਹਨ। ਹੁਣ ਸਕੂਲਾਂ ਦਾ 10 ਅੰਕਾਂ ਦਾ ਵਿਸਥਾਰ ਬੋਰਡ ਨੂੰ ਭੇਜਣਾ ਲਾਜ਼ਮੀ ਹੋਵੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE exam pattern changed for some subjects 10 marks of internal examination will be provided in board exams