ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE PRO ਰਮਾ ਸ਼ਰਮਾ ਨੇ ਰਜਿਸਟ੍ਰੇਸ਼ਨ ਫੀਸ ਵਧਾਉਣ 'ਤੇ ਦਿੱਤੀਆਂ ਇਹ ਦਲੀਲਾਂ

 

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 9ਵੀਂ, 11ਵੀਂ ਦੀ ਰਜਿਸਟ੍ਰੇਸ਼ਨ ਫੀਸ ਅਤੇ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਫੀਸ ਵਧਾਉਣ ਸਬੰਧੀ ਸੀਬੀਐਸਈ ਦੇ ਲੋਕ ਸੰਪਰਕ ਅਧਿਕਾਰੀ (PRO) ਰਮਾ ਸ਼ਰਮਾ ਨੇ ਬੋਰਡ ਦਾ ਪੱਖ ਰਖਿਆ ਹੈ। ਸੀਬੀਐਸਈ ਬੋਰਡ ਵੱਲੋਂ ਫੀਸਾਂ ਨੂੰ ਵਧਾਉਣ ਲਈ ਬਹੁਤ ਦਲੀਲਾਂ ਦਿੱਤੀਆਂ ਹਨ।

 

ਸੀਬੀਐਸਈ ਦੇ ਪੀਆਰਓ ਰਮਾ ਸ਼ਰਮਾ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਪ੍ਰੀਖਿਆਵਾਂ ਵਿੱਚ ਅਕਾਦਮਿਕ ਗੁਣਵੱਤਾ ਬਣਾਈ ਰੱਖਣ ਲਈ ਅਤੇ ਬੋਰਡ ਨੂੰ ਚਲਾਉਂਦੇ ਰਹਿਣ ਲਈ ਫੀਸਾਂ ਵਿੱਚ ਵਾਧਾ ਕਰਨਾ ਜ਼ਰੂਰੀ ਸੀ। ਇਸ ਨਾਲ ਵਿੱਤੀ ਘਾਟੇ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।

 

ਫੀਸਾਂ ਵਧਾਉਣ ਦੇ ਕਾਰਨ

 

ਨਿਗਰਾਨਾਂ (5005 ਨਵੇਂ) ਅਤੇ ਡਿਪਟੀ ਸੈਂਟਰ ਸੁਪਰਡੈਂਟ (5000 ਨਵੇਂ) ਦੀ 100ਫੀਸਦੀ ਤੈਨਾਤੀ


ਮੁਲਾਂਕਣ ਕਰਨ ਵਾਲਿਆਂ ਦੀ ਗਿਣਤੀ ਵਿੱਚ 40% ਵਾਧਾ (ਇੱਕ ਲੱਖ ਨਵੇਂ) ਅਤੇ ਹਰ  ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਇੰਸਪੈਕਟਰ ਦੀ ਤਾਇਨਾਤੀ


ਮੁਲਾਂਕਣ ਕਰਨ ਵਾਲਿਆਂ ਦੇ ਮਾਣ ਭੱਤਾ ਵਿੱਚ 33 ਪ੍ਰਤੀਸ਼ਤ ਦਾ ਵਾਧਾ


ਕਾਗਜ਼ਾਂ ਦੀ ਕੀਮਤ ਵਿੱਚ ਭਾਰੀ ਵਾਧਾ, ਇਮਤਿਹਾਨ ਦੇ ਪ੍ਰਸ਼ਨ ਸਣੇ ਗੁਪਤ ਦਸਤਾਵੇਜ਼ਾਂ ਦੀ ਛਪਾਈ ਦੀ ਲਾਗਤ, ਆਵਾਜਾਈ, ਸਟੋਰੇਜ ਅਤੇ ਹੋਰ ਸਾਧਨ ਦੀ ਲਾਗਤ ਵਿੱਚ ਵਾਧਾ


ਨਵੀਂ ਤਕਨਾਲੋਜੀ ਦੀ ਖੋਜ ਦੀ ਵਰਤੋਂ ਵਿੱਚ ਲਾਗਤ ਦਾ ਵਧਣਾ


ਮੁਲਾਂਕਣ ਕਰਨ ਵਾਲੇ 2.5 ਲੱਖ ਨੂੰ ਸਾਹਮਣੇ ਸਾਹਮਣੇ ਟ੍ਰੇਨਿੰਗ ਦੇਣਾ


ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੁਆਰਾ ਐਨਟੀਏ ਪਾਸ ਕਰਨ ਤੋਂ ਬਾਅਦ ਵਿੱਤੀ ਘਾਟੇ ਨੂੰ ਘਟਾਉਣਾ


ਪਿਛਲੇ ਪੰਜ ਸਾਲਾਂ ਦੌਰਾਨ ਫੀਸਾਂ ਵਿੱਚ ਕੋਈ ਵਾਧਾ ਨਹੀਂ ਹੋਇਆ।


ਹੁਣ ਫੀਸਾਂ ਵਧਾਉਣ ਨਾਲ ਨਾ ਕੋਈ ਲਾਭ ਹੋਵੇਗਾ ਅਤੇ ਨਾ ਹੀ ਕੋਈ ਨੁਕਸਾਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE PRO Rama Sharma given the reasons and details behind increasing registration and board exams fees