ਸੀਬੀਐਸਈ ਨੇ ਜਮਾਤ 10ਵੀਂ ਦੇ ਨੰਬਰਾਂ ਦੀ ਵੈਰੀਫ਼ਿਕੇਸ਼ਨ, ਮੁੜ ਤੋਂ ਮੁਲਾਂਕਣ ਆਦਿ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਵਾਰ ਨੰਬਰਾਂ ਦੀ ਵੈਰੀਫ਼ਿਕੇਸ਼ਨ ਚ ਜੇਕਰ ਕਿਸੇ ਵਿਦਿਆਰਥੀ ਦੇ ਨੰਬਰ ਘੱਟ ਨਿਕਲੇ ਤਾਂ ਉਸ ਦੇ ਪ੍ਰੀਖਿਆ ਨਤੀਜੇ ਚ ਵੀ ਨੰਬਰ ਘਟਾ ਦਿੱਤੇ ਜਾਣਗੇ। ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਪਰ ਹੁਣ ਇਸ ਨਾਲ ਵਿਦਿਆਰਥੀਆਂ ਨੂੰ ਇਸ ਨਾਲ ਵੱਡਾ ਝਟਕਾ ਲਗਿਆ ਹੈ।
ਸੀਬੀਐਸਈ ਨੇ ਇਸ ਵਾਰ ਵਿਦਿਆਰਥੀਆਂ ਨੂੰ ਰੱਜ ਕੇ ਅੰਕ ਵੰਡੇ। ਉਸ ਤੋਂ ਬਾਅਦ ਵੀ ਘੱਟ ਨੰਬਰ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਦਿਆਰਥੀਆਂ ਲਈ 10 ਮਹੀ ਤੋਂ ਆਨ-ਲਾਈਨ ਦਰਖਾਸਤ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਨੰਬਰਾਂ ਦੀ ਵੈਰੀਫ਼ਿਕੇਸ਼ਨ ਲਈ 500 ਰੁਪਏ ਫੀਸ ਰੱਖੀ ਗਈ ਹੈ। ਕ੍ਰੇਡਿਟ ਜਾਂ ਡੈਬਿਟ ਕਾਰਡ ਅਤੇ ਨੈੱਟ ਬੈਂਕਿੰਗ ਤੋਂ ਆਨ-ਲਾਈਨ ਫ਼ੀਸ ਜਮਾਂ ਕਰਨ ਲਈ ਬੋਰਡ ਨੇ 14 ਮਈ ਦੀ ਸ਼ਾਮ 5 ਵਜੇ ਤਕ ਦਾ ਸਮਾਂ ਦਿੱਤਾ ਹੈ।
.