ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE: 9ਵੀਂ-11ਵੀਂ ਜਮਾਤ ’ਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਇੱਕ ਮੌਕਾ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ 9ਵੀਂ ਅਤੇ 11ਵੀਂ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਇੱਕ ਵਾਰ ਫਿਰ ਪਾਸ ਹੋਣ ਦਾ ਮੌਕਾ ਦੇ ਰਿਹਾ ਹੈ। ਸੀਬੀਐਸਈ ਵੱਲੋਂ ਇਹ ਫੈਸਲਾ ਕੋਰੋਨਾ ਵਾਇਰਸ ਅਤੇ ਤਾਲਾਬੰਦੀ ਕਾਰਨ ਵਿਦਿਆਰਥੀਆਂ ਵਿੱਚ ਵੱਧ ਰਹੇ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ।

 

ਸੀਬੀਐਸਈ ਦੀ ਤਾਜ਼ਾ ਨੋਟੀਫਿਕੇਸ਼ਨ ਦੇ ਅਨੁਸਾਰ 9ਵੀਂ ਜਾਂ 11ਵੀਂ ਜਮਾਤ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਸਕੂਲ ਇੱਕ ਵਾਰ ਫਿਰ ਉਨ੍ਹਾਂ ਦੀ ਪ੍ਰੀਖਿਆ ਲੈ ਸਕਦੇ ਹਨ। ਇਹ ਟੈਸਟ ਵਿਦਿਆਰਥੀ ਦੀ ਸਹੂਲਤ ਅਨੁਸਾਰ ਆਨਲਾਈਨ ਅਤੇ ਆਫਲਾਈਨ ਦੋਵੇਂ ਤਰਾਂ ਨਾਲ ਹੋ ਸਕੇਗਾ। ਜਿਸ ਵਿਸ਼ੇ ਚ ਵਿਦਿਆਰਥੀ ਫੇਲ੍ਹ ਹੋਵੇਗਾ, ਦੀ ਪ੍ਰੀਖਿਆ ਦੀ ਤਿਆਰੀ ਲਈ ਵਿਦਿਆਰਥੀ ਨੂੰ ਕਾਫ਼ੀ ਸਮਾਂ ਦਿੱਤਾ ਜਾਵੇਗਾ।

 

ਸਿਰਫ ਇਸੇ ਸਾਲ ਮਿਲੇਗਾ ਦੁਬਾਰਾ ਇਮਤਿਹਾਨ ਦੇਣ ਦਾ ਮੌਕਾ-

 

ਸੀਬੀਐਸਈ ਨੇ ਕਿਹਾ ਕਿ ਮੌਜੂਦਾ ਹਾਲਤਾਂ ਦੀਆਂ ਨਾਜ਼ੁਕ ਹਾਲਤਾਂ ਦੇ ਮੱਦੇਨਜ਼ਰ ਇਮਤਿਹਾਨ ਪਾਸ ਕਰਨ ਦਾ ਇੱਕ ਹੋਰ ਮੌਕਾ ਇਸ ਸਾਲ ਹੀ ਦਿੱਤਾ ਜਾਵੇਗਾ। ਇਹ ਸਹੂਲਤ ਸਿਰਫ ਇਕ ਸਮੇਂ ਲਈ ਹੈ, ਇਸ ਨੂੰ ਅੱਗੇ ਜਾਰੀ ਨਹੀਂ ਰੱਖਿਆ ਜਾਵੇਗਾ। 13 ਮਈ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਸੀਬੀਐਸਈ ਨੇ ਕਿਹਾ ਕਿ ਵਿਦਿਆਰਥੀ ਅਤੇ ਮਾਪੇ ਕੋਰੋਨਾ ਸੰਕਟ ਕਾਰਨ ਤਣਾਅ ਵਿੱਚ ਸਨ। ਮਾਪੇ ਤਨਖਾਹ, ਪਰਿਵਾਰ ਦੀ ਸਿਹਤ ਆਦਿ ਬਾਰੇ ਚਿੰਤਤ ਹਨ। ਅਜਿਹੇ ਮੁਸ਼ਕਲ ਸਮੇਂ ਚ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਹੋਣ 'ਤੇ ਇਕ ਹੋਰ ਮੌਕਾ ਦਿੱਤਾ ਜਾਵੇਗਾ। ਵਿਦਿਆਰਥੀ ਅਤੇ ਮਾਪੇ ਨਿਰੰਤਰ ਆਪਣੀਆਂ ਚਿੰਤਾਵਾਂ ਜ਼ਾਹਰ ਕਰ ਰਹੇ ਸਨ ਅਤੇ ਸੀਬੀਐਸਈ ਤੋਂ ਇਸ ਸੰਬੰਧੀ ਪ੍ਰਸ਼ਨ ਪੁੱਛ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBSE Students who fail in 9th-11th grade will get another chance