ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE ਦੀ ਬੋਰਡ ਪ੍ਰੀਖਿਆ ਫੀਸ ’ਚ ਭਾਰੀ ਵਾਧਾ, ਜਨਰਲ ’ਤੇ ਲਗਾਇਆ ਦੁੱਗਣਾ ਚਾਰਜ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਫੀਸ ਚ ਭਾਰੀ ਵਾਧਾ ਕੀਤਾ ਹੈ। ਐਸਸੀ, ਐਸਟੀ ਵਿਦਿਆਰਥੀਆਂ ਲਈ ਹੁਣ 50 ਰੁਪਏ ਤੋਂ ਵੱਧ ਕੇ ਸਿੱਧੇ 1200 ਰੁਪਏ ਦੀ ਫੀਸ ਜਮ੍ਹਾਂ ਕਰਾਉਣੀ ਹੋਵੇਗੀ ਬਲਕਿ ਸਾਧਾਰਾਨ ਵਰਗ ਨੂੰ 1500 ਰੁਪਏ ਜਮ੍ਹਾਂ ਕਰਾਉਣੇ ਪੈਣਗੇ।

 

ਜਾਣਕਾਰੀ ਮੁਤਾਬਕ ਸੀਬੀਐਸਈ ਨੇ ਸਾਧਾਰਨ ਵਰਗ ਦੇ ਵਿਦਿਆਰਥੀਆਂ ਦੀ ਫੀਸ ਚ ਦੁੱਗਣਾ ਵਾਧਾ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾ ਸੀਬੀਐਸਈ ਨੇ ਜਮਾਤ 9ਵੀਂ ਅਤੇ 11ਵੀਂ ਦੀ ਫੀਸ ਵਧਾਈ ਸੀ।

 

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਫੀਸ ਦੁੱਗਣੀ ਕਰ ਦਿੱਤੀ ਹੈ। ਹੁਣ ਰਜਿਸਟ੍ਰੇਸ਼ਨ ਲਈ ਦੋਨਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ 5 ਵਿਸ਼ਿਆਂ ਲਈ ਕੁੱਲ 1500 ਰੁਪਏ ਦੇਣੇ ਪੈਣਗੇ ਜਦਕਿ ਪਿਛਲੇ ਸਾਲ ਤਕ ਦੋਨਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਰਜਿਸਟ੍ਰੇ਼ਸ਼ਨ ਲਈ ਕੁਲ 750 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ।

 

ਸੀਬੀਐਸਈ ਨੇ ਸਾਲਾਨਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੋਨਾਂ ਜਮਾਤਾਂ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 8 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਦੋਨਾਂ ਜਮਾਤਾਂ ਦੇ ਵਿਦਿਆਰਥੀ 15 ਅਕਤੂਬਰ ਤਕ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕਣਗੇ।

 

ਸੀਬੀਐਸਈ ਨੇ ਜਾਰੀ ਕੀਤੇ ਹੁਕਮਾਂ ਚ ਕਿਹਾ ਹੈ ਕਿ 31 ਅਕਤੂਬਰ ਤਕ ਖੇਤਰੀ ਦਫ਼ਤਰਾਂ ਚ ਵੀ ਰਜਿਸਟ੍ਰੇਸ਼ਨ ਕਰਾਉਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central Board of Secondary Education CBSE has increased the Board Examination fees for Class 10 and 12