ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

10ਵੀਂ ਪਾਸ ਲਈ ਰੇਲਵੇ 'ਚ ਨਿਕਲੀਆਂ ਭਰਤੀਆਂ, ਨਹੀਂ ਹੋਵੇਗੀ ਲਿਖਤੀ ਪ੍ਰੀਖਿਆ

ਸੈਂਟਰਲ ਰੇਲਵੇ (Central Railway, RRB) ਨੇ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਕੁੱਲ 2562 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ 'ਤੇ 10ਵੀਂ ਅਤੇ ਆਈਟੀਆਈ ਵਾਲੇ ਅਪਲਾਈ ਕਰ ਸਕਦੇ ਹਨ। ਅਰਜ਼ੀ ਦੇਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। 
 

ਅਪਲਾਈ ਕਰਨ ਦੀ ਅੰਤਮ ਤਰੀਕ 22 ਜਨਵਰੀ 2020 ਤੈਅ ਕੀਤੀ ਗਈ ਹੈ। 22 ਜਨਵਰੀ ਨੂੰ ਸ਼ਾਮ 5 ਵਜੇ ਤਕ ਅਪਲਾਈ ਕਰਨ ਦੀ ਪ੍ਰਕਿਰਿਆ ਚੱਲੇਗੀ। ਇਹ ਭਰਤੀ ਮੁੰਬਈ, ਭੂਸਾਵਲ, ਪੂਣੇ, ਨਾਗਪੁਰ, ਸੋਲਾਪੁਰ ਦੀਆਂ ਵੱਖ-ਵੱਖ ਯੂਨਿਟਾਂ ਲਈ ਕੀਤੀ ਜਾਵੇਗੀ। ਭਰਤੀ ਦੇ ਸਬੰਧ 'ਚ ਹੋਰ ਵੱਧ ਜਾਣਕਾਰੀ ਹੇਠ ਦਿੱਤੀ ਗਈ ਹੈ।
 

ਅਹੁਦੇ ਦਾ ਨਾਂ :
ਫਿਟਰ, ਵੈਲਡਰ, ਕਾਰਪੇਂਟਰ, ਪੇਂਟਰ, ਟੇਲਰ, ਇਲੈਕਟ੍ਰੀਸ਼ਿਅਨ, ਟਰਨਰ, ਮੈਕੇਨਿਕ ਅਤੇ ਹੋਰ।

 

ਇਨ੍ਹਾਂ ਕਲੱਸਟਰਾਂ 'ਚ ਹੋਵੇਗੀ ਭਰਤੀ :
ਮੁੰਬਈ, ਭੂਸਾਵਾਲ, ਪੂਣੇ, ਨਾਗਪੁਰ ਅਤੇ ਸੋਲਾਪੁਰ

 

ਕੁਲ ਅਸਾਮੀਆਂ ਦੀ ਗਿਣਤੀ :
5270

 

ਯੋਗਤਾ :
ਇਨ੍ਹਾਂ ਅਸਾਮੀਆਂ ਲਈ 10ਵੀਂ ਅਤੇ ਆਈਟੀਆਈ ਵਾਲੇ ਅਪਲਾਈ ਕਰ ਸਕਦੇ ਹਨ।

 

ਉਮਰ :
ਇਨ੍ਹਾਂ ਅਸਾਮੀਆਂ ਲਈ 15 ਤੋਂ 24 ਸਾਲ ਤਕ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਦੀ ਗਿਣਤੀ 01.01.2020 ਦੇ ਮੁਤਾਬਿਕ ਕੀਤੀ ਜਾਵੇਗੀ।

 

ਫੀਸ :
100 ਰੁਪਏ

 

ਇਸ ਆਧਾਰ 'ਤੇ ਹੋਵੇਗੀ ਚੋਣ :
ਉਮੀਦਵਾਰਾਂ ਦੀ ਚੋਣ 10ਵੀਂ ਅਤੇ ਆਈਟੀਆਈ 'ਚ ਪ੍ਰਾਪਤ ਕੀਤੇ ਨੰਬਰਾਂ ਦੇ ਆਧਾਰ 'ਤੇ ਬਣਾਈ ਜਾਣ ਵਾਲੀ ਮੈਰਿਟ ਦੇ ਹਿਸਾਬ ਤੋਂ ਕੀਤੀ ਜਾਵੇਗੀ।

 

ਇੰਜ ਕਰੋ ਅਪਲਾਈ :
ਚਾਹਵਾਨ ਅਤੇ ਯੋਗ ਉਮੀਦਵਾਰ www.rrccr.com 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Central Railway Recruitment 2020 Central Railway has invited applications for 2562 Apprentice Posts