ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ (HPCU – Himachal Pradesh Central University) ਨੇ ਅਸਿਸਟੈਂਟ ਪ੍ਰੋਫ਼ੈਸਰ ਦੀਆਂ ਆਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 51 ਆਸਾਮੀਆਂ ਲਈ ਨਿਯੁਕਤੀਆਂ ਹੋਣਗੀਆਂ। ਇੱਛੁਕ ਤੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਦੇਣੀਆਂ ਹੋਣਗੀਆਂ।
ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 8 ਜੂਨ, 2019 ਹੈ। ਅਣਰਾਖਵੀਆਂ ਆਸਾਮੀਆਂ ਦੀ ਗਿਣਤੀ 22 ਹੈ। ਇਨ੍ਹਾਂ ਵਿੱਚੋਂ 2 ਆਸਾਮੀਆਂ ਲਾਇਬ੍ਰੇਰੀ ਐਂਡ ਇਨਫ਼ਾਰਮੇਸ਼ਨ ਸਾਇੰਸ ਵਿਭਾਗ ਦੀਆਂ ਹਨ। ਮੈਥੇਮੈਟਿਕਸ ਲਈ 1 ਅਸਿਸਟੈਂਟ ਪ੍ਰੋਫ਼ੈਸਰ ਦੀ ਆਸਾਮੀ ਹੈ।
ਸਕੂਲ ਆਫ਼ ਸੋਸ਼ਲ ਸਾਇੰਸੇਜ਼ ਵਿੱਚ ਦੋ ਅਣਰਾਖਵੀਂਆਂ ਆਸਾਮੀਆਂ ਸੋਸ਼ਲ ਵਰਕ ਲਈ ਰਾਖਵੀਂਆਂ ਹਨ, 1 ਅਰਥ ਸ਼ਾਸਤਰ ਦੇ ਅਸਿਸਟੈਂਟ ਪ੍ਰੋਫ਼ੈਸਰ ਲਈ, 2 ਸੋਸ਼ਿਓਲੌਜੀ ਐਂਡ ਸੋਸ਼ਲ ਐਂਥਰੋਪੌਲੋਜੀ ਲਈ 4 ਆਸਾਮੀਆਂ ਰਾਜਨੀਤੀ ਵਿਗਿਆਨ ਤੇ ਚਾਰ ਹੀ ਆਸਾਮੀਆਂ ਇਤਿਹਾਸ ਵਿਸ਼ੇ ਲਈ ਹਨ।
ਇਸ ਆਸਾਮੀ ਲਈ ਤਨਖ਼ਾਹ 57,700 ਰੁਪਏ ਤੋਂ 1 ਲੱਖ 82 ਹਜ਼ਾਰ 400 ਰੁਪਏ ਹੈ। ਯੋਗ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਵਿਦਿਅਕ ਯੋਗਤਾ ਤੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ। ਆਮ ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 500 ਰੁਪਏ ਹੈ ਤੇ ਓਬੀਸੀ ਵਰਗ ਦੇ ਉਮੀਦਵਾਰਾਂ ਲਈ ਇਹ ਫ਼ੀਸ 400 ਰੁਪਏ ਹੈ। ਐੱਸਸੀ/ਐੱਸਟੀ/ਔਰਤਾਂ ਤੇ ਦਿਵਯਾਂਗਾਂ ਨੂੰ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ।
ਇਨ੍ਹਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ 8 ਜੂਨ, 2019 ਤੱਕ ਭੇਜੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ:
ਫ਼ੋਨ: 7018906023,9805229220,8894277445
ਈਮੇਲ: kausands@rediffmail.com, dhiman.rohit2@gmail.com, systemanalyst.cuhp@gmail.com
ਵੈੱਬਸਾਈਟ: www.cuhimachal.ac.in