ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੇਲਵੇ ਨਾਲ ਜੁੜਕੇ ਇੰਝ ਕਮਾ ਸਕਦੇ ਹੋ ਧਨ

ਭਾਰਤੀ ਰੇਲਵੇ ਨਾਲ ਜੁੜਕੇ ਇੰਝ ਕਮਾ ਸਕਦੇ ਹੋ ਧਨ

ਭਾਰਤੀ ਰੇਲਵੇ ਰਾਹੀਂ ਵੀ ਹੁਣ ਤੁਸੀਂ ਧਨ ਕਮਾ ਸਕਦੇ ਹੋ। ਰੇਲਵੇ ਨਾਲ ਜੁੜ ਕੇ ਤੁਸੀਂ ਹਰ ਮਹੀਨੇ ਹਜ਼ਾਰਾਂ ਰੁਪਏ ਕਮਾ ਸਕਦੇ ਹੋ। ਦਰਅਸਲ, ਤੁਸੀਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨਾਲ ਬੁਕਿੰਗ–ਏਜੰਟ ਵਜੋਂ ਜੁੜ ਕੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਕਾਰੋਬਾਰ ਸ਼ੁਰੂ ਕਰਨ ਲਈ ਵੱਧ ਖ਼ਰਚਾ ਵੀ ਨਹੀਂ ਆਵੇਗਾ।

 

 

ਤੁਹਾਡੇ ਕੋਲ ਇੱਕ ਕੰਪਿਊਟਰ ਤੇ ਇੰਟਰਨੈੱਟ ਹੋਣਾ ਚਾਹੀਦਾ ਹੈ। ਆਈਆਰਸੀਟੀਸੀ ਏਜੰਟ ਬਣਨ ਲਈ ਤੁਹਾਨੂੰ ਫ਼ੀਸ ਦੇਣੀ ਹੋਵੇਗੀ। ਫ਼ੀਸ ਲਈ ਦੋ ਤਰ੍ਹਾਂ ਦੇ ਪਲੈਨ ਹਨ। ਪਹਿਲਾ ਪਲੈਨ 1 ਸਾਲ ਲਈ 3,999 ਰੁਪਏ ਤੇ ਦੂਜਾ ਪਲੈਨ ਦੋ ਸਾਲਾਂ ਲਈ 6,999 ਰੁਪਏ ਦਾ ਹੈ। IRCTC ਦੇ ਟਿਕਟ ਬੁਕਿੰਗ ਏਜੰਟ ਬਣਨ ਲਈ ਤੁਹਾਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ। ਇਸ ਲਈ ਅਧਿਕਾਰਤ ਪ੍ਰਿੰਸੀਪਲ ਸਰਵਿਸ ਪ੍ਰੋਵਾਈਡਰ ਨਾਲ ਇਕਰਾਰ ਕਰਨਾ ਹੋਵੇਗਾ ਤੇ ਫਿਰ ਆਈਆਰਸੀਟੀਸੀ ਏਜੰਟ ਬਣਿਆ ਜਾ ਸਕਦਾ ਹੈ।

 

 

IRCTC ਟਿਕਟ ਬੁਕਿੰਗ ਉੱਤੇ ਤੁਹਾਨੂੰ ਕਮਿਸ਼ਨ ਮਿਲੇਗਾ। 100 ਟਿਕਟਾਂ ਬੁੱਕ ਕਰਨ ਉੱਤੇ 10 ਰੁਪਏ, 101 ਤੋਂ 300 ਟਿਕਟਾਂ ਬੁੱਕ ਕਰਨ ਉੱਤੇ 8 ਰੁਪਏ ਤੇ 300 ਤੋਂ ਵੱਧ ਟਿਕਟਾਂ ਉੱਤੇ 5 ਰੁਪਏ ਹੁੰਦੇ ਹਨ। ਜ਼ਿਆਦਾ ਟਿਕਟਾਂ ਬੁੰਕ ਕਰਨ ਦਾ ਜ਼ਿਆਦਾ ਲਾਭ ਹੋਵੇਗਾ।

 

 

ਸਲੀਪਰ ਤੇ ਸੈਕੰਡ ਸੀਟਿੰਗ ਦਾ ਟਿਕਟ ਬੁੱਕ ਕਰਨ ਉੱਤੇ ਪ੍ਰਤੀ PNR 20 ਰੁਪਏ ਮਿਲਣਗੇ, ਉੱਥੇ ਹੀ ਏਸੀ ਟਿਕਟ ਉੱਤੇ 40 ਰੁਪਏ ਪ੍ਰਤੀ PNR ਕਮਿਸ਼ਨ ਮਿਲੇਗਾ। IRCTC ਏਜੰਟ ਨੂੰ ਬੱਸ, ਹੋਟਲ, ਹਾੱਲੀਡੇਅ ਦੇ ਨਾਲ ਹੀ ਟੂਰ ਪੈਕੇਜ ਵੀ ਬੁੱਕ ਕਰਨ ਦੀ ਇਜਾਜ਼ਤ ਮਿਲੇਗੀ।

 

 

ਚਾਹਵਾਨ ਸੱਜਣ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Connect with Indian Railway to earn money