ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਨਾਲ ਨਜਿੱਠਣ ਲਈ IISC, IIT ਨੇ ਬਣਾਏ ਮੋਬਾਈਲ ਐਪਸ 

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ, ਬਹੁਤ ਸਾਰੀਆਂ ਥਾਵਾਂ ਉੱਤੇ ਤਕਨਾਲੋਜੀ ਦਾ ਸਹਾਰਾ ਲਿਆ ਜਾ ਰਿਹਾ ਹੈ। ਆਈਆਈਐਸਸੀ, ਬੰਗਲੁਰੂ ਅਤੇ ਚਾਰ ਆਈਆਈਟੀਜ਼ ਨੇ ਭਾਰਤ ਵਿੱਚ ਕੋਵਿਡ -19 ਵਿਰੁੱਧ ਲੜਾਈ ਵਿੱਚ ਸਹਾਇਤਾ ਲਈ "ਗੋ ਕੋਰੋਨਾ ਗੋ" ਤੋਂ "ਸੰਪਰਕ-ਓ-ਮੀਟਰ" ਤੱਕ ਕਈ ਮੋਬਾਈਲ ਐਪਲੀਕੇਸ਼ਨਾਂ ਤਿਆਰ ਕੀਤੀਆਂ ਹਨ।

 

ਆਈਆਈਐਸਸੀ ਦੀ ਇੱਕ ਟੀਮ ਨੇ "ਗੋ ਕੋਰੋਨਾ ਗੋ ਐਪ" ਵਿਕਸਿਤ ਕੀਤਾ ਹੈ, ਜੋ ਕੋਵਿਡ -19 ਸ਼ੱਕੀ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਪਛਾਣ ਵਿੱਚ ਮਦਦ ਕਰ ਸਕਦੀ ਹੈ।

 

ਇਸ ਤੋਂ ਇਲਾਵਾ ਇਹ ਐਪ ਬਿਮਾਰੀ ਦੇ ਫੈਲਣ ਦਾ ਮੁਲਾਂਕਣ ਕਰਨ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਜਿਨ੍ਹਾਂ ਦੇ ਵਾਇਰਸ ਦੀ ਲਪੇਟ ਵਿੱਚ ਆਉਣ ਦਾ ਖ਼ਦਸ਼ਾ ਹੈ। ਆਈਆਈਟੀ ਰੋਪੜ ਦੇ ਇੱਕ ਬੀਟੈਕ ਵਿਦਿਆਰਥੀ ਨੇ "ਸੰਪਰਕ-ਓ-ਮੀਟਰ" ਨਾਮ ਦਾ ਇੱਕ ਮੋਬਾਈਲ ਐਪ ਵਿਕਸਿਤ ਕੀਤਾ ਹੈ, ਜੋ ਕਿ ਇੱਕ ਨਕਸ਼ੇ ਦੇ ਰਾਹੀਂ ਕੋਰੋਨਾ ਦੇ ਜ਼ਿਆਦਾ ਵਾਇਰਸ  ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕਰ ਸਕਦਾ ਹੈ।


ਇਸ ਐਪ ਨੂੰ ਵਿਕਸਤ ਕਰਨ ਵਾਲੇ ਇਕ ਵਿਦਿਆਰਥੀ ਸਾਹਿਲ ਵਰਮਾ ਨੇ ਕਿਹਾ ਕਿ ਐਪ ਵੱਖ-ਵੱਖ ਕਾਰਕਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਇਕ ‘ਜੋਖ਼ਮ ਸਕੋਰ’ ਤਿਆਰ ਕਰਦਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਉਪਾਅ ਕਰਨ ਲਈ ਸੁਚੇਤ ਕਰ ਸਕਦਾ ਹੈ, ਜਿਸ ਵਿੱਚ ਖ਼ੁਦ ਨੂੰ ਇਕਾਂਤ ਵਿੱਚ ਰੱਖਣਾ ਜਾਂ ਕਿਸੇ ਡਾਕਟਰ ਨਾਲ ਸੰਪਰਕ ਕਰਨਾ ਵੀ ਸ਼ਾਮਲ ਹੈ। ਇਹ ਐਪ ਉਪਭੋਗਤਾਵਾਂ ਨੂੰ ਕੋਰੋਨਾ ਸੰਪਰਕ ਜੋਖ਼ਮ ਰੇਟਿੰਗਾਂ ਦਾ ਅਨੁਮਾਨ ਲਗਾਉਣ ਦੀ ਸਹੂਲਤ ਦੇਵੇਗਾ।
...........

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:coronavirus IISC and IIT develop mobile apps to deal with covid-19