ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ctet.nic.in,CTET 2019 : CBSE CTET ਲਈ ਫਾਰਮ ਭਰਨ ਦਾ ਕੱਲ੍ਹ ਆਖ਼ਰੀ ਦਿਨ

CTET 2019: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਲਈ ਜਾਣ ਵਾਲੀ ਸੀਟੀਈਟੀ ਦਸੰਬਰ ਦੀ ਪ੍ਰੀਖਿਆ ਲਈ ਫਾਰਮ ਭਰਨ ਦੀ ਆਖ਼ਰੀ ਤਰੀਕ ਭਲਕੇ ਹੈ। ਚਾਹਵਾਨ ਉਮੀਦਵਾਰ 25 ਸਤੰਬਰ ਨੂੰ 11 ਵਜ ਕੇ 59 ਮਿੰਟ ਤੱਕ ਅਪਲਾਈ ਕਰ ਸਕਦੇ ਹਨ। 

 

ਪ੍ਰੀਖਿਆ ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 30 ਸਤੰਬਰ ਹੈ। ਸੀਟੀਈਟੀ ਦੀ ਪ੍ਰੀਖਿਆ 8 ਦਸੰਬਰ ਨੂੰ ਲਈ ਜਾਵੇਗੀ। ਦੇਸ਼ ਭਰ ਵਿੱਚ 110 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। ਪ੍ਰੀਖਿਆ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

 

ਸੀਬੀਐਸਈ ਵੱਲੋਂ ਸਾਲ ਵਿੱਚ ਦੋ ਵਾਰ (ਜੁਲਾਈ ਅਤੇ ਦਸੰਬਰ) ਨੂੰ ਸੀਟੀਈਟੀ ਦੀ ਪ੍ਰੀਖਿਆ ਲਈ ਜਾਂਦੀ ਹੈ। 7 ਜੁਲਾਈ ਨੂੰ ਹੋਈ ਸੀਟੀਈਟੀ ਦੀ ਪ੍ਰੀਖਿਆ ਦਾ ਨਤੀਜਾ 30 ਜੁਲਾਈ ਨੂੰ ਆਇਆ ਸੀ। ਸੀਟੇਟ ਜੁਲਾਈ ਵਿੱਚ 29 ਲੱਖ 22 ਹਜ਼ਾਰ ਉਮੀਦਵਾਰ ਰਜਿਸਟਰਡ ਹੋਏ ਸਨ। ਇਸ ਵਿੱਚ 23 ਲੱਖ 77 ਹਜ਼ਾਰ ਉਮੀਦਵਾਰਾਂ ਨੇ ਹਿੱਸਾ ਲਿਆ। 

 

ਸੀਬੀਐਸਈ ਅਨੁਸਾਰ, ਪਹਿਲੀ ਵਾਰ ਸੀਟੀਈਟੀ ਦਾ ਨਤੀਜਾ ਸਿਰਫ਼ 23 ਦਿਨਾਂ ਵਿੱਚ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 3.52 ਲੱਖ ਉਮੀਦਵਾਰ ਪਾਸ ਹੋਏ। ਇਹ ਪ੍ਰੀਖਿਆ 114 ਸ਼ਹਿਰਾਂ ਵਿੱਚ ਹੋਈ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CTET 2019 : CBSE CTET Application Closes Tomorrow For December Exam check admit card latest updates