CTET 2019 July Exam : ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੈਟ) ਜੁਲਾਈ 2019 ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ ਕਰਵਾਈਆਂ ਗਈਆਂ ਇਨ੍ਹਾਂ ਪ੍ਰੀਖਿਆ ਦੇ ਨਤੀਜੇ ਸੀਟੈਟ ਦੀ ਅਧਿਕਾਰਤ ਵੈਬਸਾਈਟ ਤੇ ਜਾਰੀ ਕੀਤੇ ਗਏ ਹਨ।
ਜਿਨ੍ਹਾਂ ਪ੍ਰੀਖਿਆਰਥੀਆਂ ਨੇ ਇਸ ਸਾਲ ਜੁਲਾਈ ਚ ਹੋਣ ਵਾਲੀ ਪ੍ਰੀਖਿਆ ਚ ਸ਼ਾਮਲ ਹੋਏ ਸਨ ਉਹ ਹੁਣ ਅਧਿਕਾਰਤ ਵੈਬਸਾਈਟ ਤੇ ਜਾ ਕੇ ਆਪੋ ਆਪਣੇ ਨਤੀਜੇ ਦੇਖ ਸਕਦੇ ਹਨ।
ਦੱਸ ਦੇਈਏ ਕਿ ਸੀਬੀਐਸਈ ਨੇ 7 ਜੁਲਾਈ 2019 ਨੂੰ ਦੇਸ਼ ਭਰ ਦੇ ਕਈ ਕੇਂਦਰਾਂ ਤੇ ਪ੍ਰੀਖਿਆ ਕਰਵਾਈਆਂ ਸਨ। ਜਿਨ੍ਹਾਂ ਦਾ ਅੱਜ ਨਤੀਜਾ ਐਲਾਨ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ
.