ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE CTET 19: ਸੀਟੀਈਟੀ ਦੀ ਪ੍ਰੀਖਿਆ ਦੇਣ ਲਈ ਫਾਰਮ ਭਰਨ ਦਾ ਕੱਲ੍ਹ ਆਖ਼ਰੀ ਦਿਨ, ਕਰੋ ਅਪਲਾਈ

CTET 2019: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੀ ਦਸੰਬਰ ਵਿੱਚ ਹੋਣ ਵਾਲੀ ਸੀਟੀਈਟੀ (ਕੇਂਦਰੀ ਅਧਿਆਪਕ ਯੋਗਤਾ ਟੈਸਟ ਦਸੰਬਰ 2019) ਦੀ ਪ੍ਰੀਖਿਆ ਦੇਣ ਲਈ 18 ਅਗਸਤ ਤੋਂ ਫਾਰਮ ਭਰਨ ਦਾ ਕੰਮ ਸ਼ੁਰੂ ਹੈ। ਜਿਨ੍ਹਾਂ ਉਮੀਦਵਾਰਾਂ ਨੇ ਅਪਲਾਈ ਕਰਨਾ ਹੈ ਉਹ ਸੀਬੀਐਸਈ ਸੀਟੀਈਟੀ ਦੀ ਅਧਿਕਾਰਤ ਵੈਬਸਾਈਟ www.cbse.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 

ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ 18 ਸਤੰਬਰ, 2019 ਨਿਰਧਾਰਤ ਕੀਤੀ ਗਈ ਹੈ।  23 ਸਤੰਬਰ, 2019 ਦੁਪਹਿਰ 03.30 ਵਜੇ ਤੱਕ ਫੀਸਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ। 


ਬੋਰਡ ਸਬੰਧਤ ਜਾਣਕਾਰੀ ਬੋਰਡ ਨੇ ਬੋਰਡ ਦੀ ਵੈੱਬਸਾਈਟ ਉੱਤੇ ਪਾਈ ਹੈ। ਇਸ ਵਿੱਚ ਪੇਪਰ ਨਾਲ ਸਬੰਧਤ ਜਾਣਕਾਰੀ, ਸਿਲੇਬਸ, ਪ੍ਰੀਖਿਆ ਦੀ ਫੀਸ ਸ਼ਾਮਲ ਹੈ। ਸੀਟੀਈਟੀ ਦੀ ਪ੍ਰੀਖਿਆ ਅੱਠ ਦਸੰਬਰ ਨੂੰ ਲਵੇਗੀ ਜਾਵੇਗੀ। ਦੇਸ਼ ਭਰ ਵਿੱਚ 110 ਪ੍ਰੀਖਿਆ ਕੇਂਦਰ ਬਣਾਏ ਗਏ ਹਨ।

 

ਯਾਦ ਰਹੇ ਕਿ ਸੀਬੀਐਸਈ ਵੱਲੋਂ ਸਾਲ ਵਿੱਚ ਦੋ ਵਾਰ (ਜੁਲਾਈ ਅਤੇ ਦਸੰਬਰ) ਸੀਟੀਈਟੀ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ। 7 ਜੁਲਾਈ 2019 ਨੂੰ ਹੋਈ ਸੀਟੀਈਟੀ ਦੀ ਪ੍ਰੀਖਿਆ ਦਾ ਨਤੀਜਾ 30 ਜੁਲਾਈ ਨੂੰ ਆਇਆ ਸੀ।


 
1 ਤੋਂ 5ਵੀਂ ਕਲਾਸ ਲਈ ਪੇਪਰ ਨੰਬਰ 1 ਅਤੇ 6 ਤੋਂ 8ਵੀਂ ਕਲਾਸ ਤੱਕ ਪੇਪਰ 2 ਦੀ ਪ੍ਰੀਖਿਆ ਲਈ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CTET 2019 Registration Ends Tomorrow on ctet nic in check latest updates