ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CTET answer key: CBSE CTET ਦੀ ਆਂਸਰ ਕੀ ਜਾਰੀ, 25 ਦਸੰਬਰ ਤੱਕ ਦਰਜ ਕਰਵਾਓ ਇਤਰਾਜ਼

ਕੇਂਦਰੀ ਸਕੂਲ ਸਿੱਖਿਆ ਬੋਰਡ (ਸੀਬੀਐਸਈ) ਨੇ ਅੱਜ ਕੇਂਦਰੀ ਅਧਿਆਪਕ ਪਾਤਰਤਾ ਪ੍ਰੀਖਿਆ (CTET) ਦੀ ਆਂਸਰ ਕੀ ਜਾਰੀ ਕਰ ਦਿੱਤੀ ਹੈ।  ਕੇਂਦਰੀ ਅਧਿਆਪਕ ਪਾਤਰਤਾ ਪ੍ਰੀਖਿਆ ਦੀ ਆਂਸਰ ਕੀ ਵੇਖਣ ਲਈ ਉਮੀਦਵਾਰ ਸੀਟੈਟ ਦੀ ਵੈੱਬਸਾਈਟ ctet.nic.in ਵੇਖ ਸਕਦੇ ਹਨ। 25 ਦਸੰਬਰ ਤੱਕ ਇਤਰਾਜ਼ ਦਰਜ ਕਰਵਾਏ ਜਾ ਸਕਦੇ ਹਨ। ਰੋਲ ਨੰਬਰ ਅਤੇ ਜਨਮ ਦੀ ਮਿਤੀ ਰਾਹੀਂ ਆਂਸਰ ਕੀ ਡਾਊਨਲੋਡ ਕੀਤੀ ਜਾ ਸਕਦੀ ਹੈ।

Download CTET answer key 2019:

 

ਤੁਹਾਨੂੰ ਦੱਸ ਦੇਈਏ ਕਿ ਸੀਟੀਈਟੀ ਦੀ ਪ੍ਰੀਖਿਆ 8 ਦਸੰਬਰ ਨੂੰ ਲਈ ਗਈ ਸੀ। ਸੀਟੀਈਟੀ ਦੀ ਪ੍ਰੀਖਿਆ ਵਿੱਚ ਅੰਗਰੇਜ਼ੀ ਅਤੇ ਗਣਿਤ ਦੇ ਪ੍ਰਸ਼ਨਾਂ ਨੇ ਉਮੀਦਵਾਰਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ।  ਤੁਹਾਨੂੰ ਦੱਸ ਦੇਈਏ ਕਿ ਸੀਟੀਈਟੀ ਦੀ ਪ੍ਰੀਖਿਆ ਲਈ ਉੱਤਰ ਕੁੰਜੀ ਦੇ ਨਾਲ ਬੋਰਡ ਦੀ ਓਐਮਆਰ ਸ਼ੀਟ ਵੀ ਜਾਰੀ ਕੀਤੀ ਗਈ ਹੈ।

 

ਇਹ ਪ੍ਰੀਖਿਆ ਦੇਸ਼ ਦੇ 110 ਸ਼ਹਿਰਾਂ ਵਿੱਚ 20 ਭਾਸ਼ਾਵਾਂ ਵਿੱਚ ਲਈ ਗਈ ਸੀ। ਸੀਬੀਐਸਈ ਹਰ ਸਾਲ ਦੋ ਵਾਰ ਸੀਟੀਈਟੀ ਦੀ ਪ੍ਰੀਖਿਆ ਕਰਾਉਂਦੀ ਹੈ। ਪਹਿਲੀ ਪ੍ਰੀਖਿਆ ਜੁਲਾਈ ਦੇ ਮਹੀਨੇ ਅਤੇ ਦੂਜੀ ਦਸੰਬਰ ਵਿੱਚ ਰੱਖੀ ਜਾਂਦੀ ਹੈ। ਸੀਟੀਈਟੀ ਦੀ ਪ੍ਰੀਖਿਆ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿੱਚ ਕੁਆਲਟੀ ਅਤੇ ਹੋਣਹਾਰ ਅਧਿਆਪਕਾਂ ਦੀ ਭਰਤੀ ਕਰਨਾ ਹੈ।

 

ਇਹ ਪ੍ਰੀਖਿਆ 2,144 ਕੇਂਦਰਾਂ 'ਤੇ ਕੀਤੀ ਗਈ ਸੀ। ਸੀਟੀਈਟੀ ਪੇਪਰ -1 ਵਿੱਚ ਹਿੱਸਾ ਲੈਣ ਵਾਲੇ ਸਫ਼ਲ ਉਮੀਦਵਾਰਾਂ ਨੂੰ ਕਲਾਸ 1 ਤੋਂ 5 ਲਈ ਅਧਿਆਪਕ ਭਰਤੀ ਲਈ ਯੋਗ ਮੰਨਿਆ ਜਾਵੇਗਾ। ਜਦੋਂ ਕਿ ਪੇਪਰ-2 ਵਿੱਚ ਬੈਠਣ ਵਾਲੇ ਸਫ਼ਲ ਉਮੀਦਵਾਰ ਛੇਵੀਂ ਤੋਂ ਅੱਠਵੀਂ ਜਮਾਤ ਲਈ ਅਧਿਆਪਕ ਭਰਤੀ ਲਈ ਯੋਗ ਮੰਨੇ ਜਾਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CTET answer key: CTET exam answer may be released today