ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੂਫਾਨ ‘ਫੇਨੀ’ ਕਾਰਨ ਭੁਵਨੇਸ਼ਵਰ ’ਚ AIIMS PG 2019 ਪ੍ਰੀਖਿਆ ਰੱਦ

ਤੂਫਾਨ ‘ਫੇਨੀ’ ਕਾਰਨ ਭੁਵਨੇਸ਼ਵਰ ’ਚ AIIMS PG 2019 ਪ੍ਰੀਖਿਆ ਰੱਦ

AIIMS PG 2019: ਕੇਂਦਰੀ ਸਿਹਤ ਵਿਭਾਗ ਨੇ ਚੱਕਰਵਾਤੀ ਤੂਫਾਨ ‘ਫੇਨੀ’ ਕਾਰਨ ਏਮਜ ਪੀਜੀ 2019 ਪ੍ਰੀਖਿਆ ਲਈ ਭੁਵਨੇਸ਼ਵਰ ਵਿਚ ਪ੍ਰੀਖਿਆ ਕੇਂਦਰ ਰੱਦ ਕੀਤੇ ਜਾਣ ਦੀ ਸ਼ੁੱਕਰਵਾਰ ਨੂੰ ਐਲਾਨ ਕੀਤਾ ਅਤੇ ਸੂਚਨਾ ਤੇ ਮਦਦ ਉਲੱਬਧ ਕਰਾਉਣ ਲਈ ਇਕ 24x7 ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਪ੍ਰਤੀ ਸੁਦਾਨ ਨੇ ਲੋਕਾਂ ਨੂੰ ਅਫਵਾਹਾਂ ਉਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਅਤੇ ਕਿਸੇ ਵੀ ਸੂਚਨਾ ਲਈ ਹੈਲਪਲਾਈਨ ਨੰਬਰਾਂ 011-23061302/23063205/ 23061469 (ਫੈਕਸ) ਉਤੇ ਕਾਲ ਕਰਨ ਲਈ ਕਿਹਾ।

 

ਉਨ੍ਹਾਂ ਟਵੀਟ ਕੀਤਾ ਕਿ ਏਮਜ਼ ਪੀਜੀ ਪ੍ਰੀਖਿਆ ਪੰਜ ਮਈ ਨੂੰ ਨਿਰਧਾਰਤ ਹੈ। ਚੱਕਰਵਾਤ ਫੇਨੀ ਕਾਰਨ ਏਮਜ਼ ਦਿੱਲੀ ਭੁਵਨੇਸ਼ਵਰ ਵਿਚ ਪ੍ਰੀਖਿਆ ਕੇਂਦਰ ਰੱਦ ਕਰ ਰਿਹਾ ਹੈ। ਭੁਵਨੇਸ਼ਵਰ ਵਿਚ ਪ੍ਰੀਖਿਆ ਰੱਦ ਹੋਣ ਨਾਲ ਪ੍ਰਭਾਵਿਤ ਵਿਦਿਆਰਥੀਆਂ ਲਈ ਸਥਿਤੀ ਆਮ ਵਰਗੀ ਹੋਣ ਉਤੇ ਛੇਤੀ ਹੀ ਇਕ ਹੋਰ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ।

ਪੱਛਮੀ ਬੰਗਾਲ ਪਹੁੰਚਿਆ ਚੱਕਰਵਾਤੀ ਤੂਫਾਨ ‘ਫੇਨੀ’

ਸੂਤਰਾਂ ਅਨੁਸਾਰ ਚੱਕਰਵਾਦੀ ਤੂਫਾਨ ਕਾਰਨ ਏਮਜ਼ ਭੁਵਨੇਸ਼ਵਰ ਵਿਚ ਇਕ ਇਮਾਰਤ ਦੀ ਛੱਤ ਦਾ ਇਕ ਹਿੱਸਾ ਟੁੱਟ ਗਿਆ, ਪ੍ਰੰਤੂ ਸਾਰੇ ਵਿਦਿਆਰਥੀ, ਸਟਾਫ ਅਤੇ ਮਰੀਜ਼ ਸੁਰੱਖਿਅਤ ਦੱਸੇ ਗਏ ਹਨ।

ਚੱਕਰਵਾਤੀ ਤੂਫਾਨ ‘ਫੇਨੀ’ : ਪ੍ਰਧਾਨ ਮੰਤਰੀ ਮੋਦੀ ਨੇ ਉੜੀਸਾ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ

ਸੁਦਾਨ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਏਮਜ਼ ਭੁਵਨੇਸ਼ਵਰ ਵਿਚ ਸਾਰੇ ਮਰੀਜ਼ ਸੁਰੱਖਿਅਤ ਹਨ। ਫੇਨੀ ਤੂਫਾਨ ਕਾਰਨ ਹੋਏ ਨੁਕਸਾਨ ਦੀ ਛੇਤੀ ਹੀ ਭਰਪਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Fani: AIIMS PG Exam In Bhubaneswar Cancelled check latest feni updates here