ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CBSE ਪ੍ਰੀਖਿਆ ’ਚ ਚੰਗੇ ਨੰਬਰ ਲਿਆਉਣ ਵਾਲਿਆਂ ਨੂੰ ਦਿੱਲੀ ਸਰਕਾਰ ਦੇ ਰਹੀ ਟੈਬਲੇਟ

ਦਿੱਲੀ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ 15,000 ਵਿਦਿਆਰਥੀਆਂ ਨੂੰ ਟੈਬਲੇਟ ਵੰਡਣੇ ਸ਼ੁਰੂ ਕਰ ਦਿੱਤੇ ਹਨ ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਸਰਕਾਰ ਕਿਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਟੈਬਲੇਟ ਵੰਡ ਰਹੀ ਹੈ ਅਤੇ ਕੌਣ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।

 

ਦਿੱਲੀ ਸਰਕਾਰ ਦੀ ਟੈਬਲੇਟ ਸਕੀਮ ਦੀਆਂ ਵਿਸ਼ੇਸ਼ਤਾਵਾਂ-

 

ਦਿੱਲੀ ਸਰਕਾਰ ਕੋਲ 22 ਹੁਨਰ ਵਿਕਾਸ ਵਿਦਿਆਲਾ (ਆਰਪੀਵੀਵੀ) ਹਨ, ਇਨ੍ਹਾਂ ਸਕੂਲਾਂ ਵਿਦਿਆਰਥੀ ਦਾਖਲਾ ਪ੍ਰੀਖਿਆ ਰਾਹੀਂ ਦਾਖਲ ਹੁੰਦੇ ਹਨ ਇਸ ਦੇ ਨਾਲ ਹੀ ਇੱਥੇ ਉੱਤਮ ਦਰਜੇ ਦੇ ਪੰਜ ਸਕੂਲ ਹਨ, ਜੋ ਦੇਸ਼ ਦੇ ਚੋਟੀ ਦੇ ਸਕੂਲ ਬਣਾਉਣ ਦੇ ਉਦੇਸ਼ ਨਾਲ ਇੱਕ ਦਹਾਕੇ ਵਿੱਚ ਬਣਾਏ ਗਏ ਸਨ ਸਰਕਾਰ ਇਨ੍ਹਾਂ ਸਕੂਲਾਂ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਲਰਨਿੰਗ ਸਕੀਮ ਤਹਿਤ ਟੈਬਲੇਟ ਪ੍ਰਦਾਨ ਕਰੇਗੀ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਉਹ ਵਿਦਿਆਰਥੀ ਜੋ ਸੀਬੀਐਸਈ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਤੇ 10ਵੀਂ ਜਮਾਤ ਵਿੱਚ 80 ਫੀਸਦ ਤੋਂ ਵੱਧ ਨੰਬਰ ਲੈ ਕੇ ਆਏ ਹਨ, ਉਨ੍ਹਾਂ ਨੂੰ ਵੀ ਸਰਕਾਰ ਟੈਬਲੇਟ ਵੀ ਮੁਹੱਈਆ ਕਰਵਾਏਗੀ

 

ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਾਲਕਾ ਜੀ ਦੇ ਸਕੂਲ ਆਫ਼ ਐਕਸੀਲੈਂਸ ਤੋਂ ਟੈਬਲੇਟ ਵੰਡਣੇ ਸ਼ੁਰੂ ਕਰ ਦਿੱਤੇ। ਟੈਬਲੇਟ ਯੋਜਨਾਬੱਧ ਢੰਗ ਨਾਲ ਸਕੂਲਾਂ ਵਿੱਚ ਵੰਡੇ ਜਾਣਗੇ ਤੇ ਇਸ ਲਈ ਸਾਰੇ ਸਕੂਲਾਂ ਨੇ ਲੋੜੀਂਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਇਹ ਟੇਬਲੇਟ ਵਿਦਿਆਰਥੀਆਂ ਲਈ ਡਿਜੀਟਲ ਲਾਇਬ੍ਰੇਰੀਆਂ ਦਾ ਕੰਮ ਕਰਨਗੇ ਸਰਕਾਰ ਨੇ ਵਿਦਿਆਰਥੀਆਂ ਤੋਂ ਸੁਝਾਅ ਵੀ ਮੰਗੇ ਹਨ ਕਿ ਉਨ੍ਹਾਂ ਨੂੰ ਕਿਵੇਂ ਵਧੇਰੇ ਲਾਭਕਾਰੀ ਬਣਾਇਆ ਜਾ ਸਕਦਾ ਹੈ

 

ਕਾਲਕਾਜੀ ਦੇ ਸਕੂਲ ਆਫ਼ ਐਕਸੀਲੈਂਸ ਦੇ ਵਿਦਿਆਰਥੀ ਹੁਣ ਇਨ੍ਹਾਂ ਟੈਬਲੇਟ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ। ਬੱਚਿਆਂ ਮੁਤਾਬਕ ਆਪਣਾ ਟੈਬਲੇਟ ਲੈਣ ਨਾਲ ਹੁਣ ਸਾਂਝਾ ਕੰਪਿਊਟਰਾਂ ਦੀ ਵਰਤੋਂ ਤੋਂ ਛੁਟਕਾਰਾ ਮਿਲੇਗਾ। ਵਿਦਿਆਰਥੀਆਂ ਦਾ ਮੰਨਣਾ ਹੈ ਕਿ ਮੋਬਾਈਲ ਦੀ ਸਕ੍ਰੀਨ ਬਹੁਤ ਛੋਟੀ ਹੈ ਅਤੇ ਇਸ ਥਾਂ ਘੱਟ ਹੈ, ਜੋ ਸਹੀ ਤਰ੍ਹਾਂ ਕੰਮ ਨਹੀਂ ਕਰਦੀ। ਇੱਥੇ 12ਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥੀ ਦੀਪਾਂਸ਼ੀ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਆਪਣੇ ਆਪ ਹੀ ਮੌਕ ਪੇਪਰ ਤਿਆਰ ਕੀਤੇ ਸਨ ਜੋ ਹੁਣ ਟੈਬਲੇਟ ਵਿੱਚ ਆਸਾਨੀ ਨਾਲ ਵਰਤੇ ਜਾ ਸਕਦੇ ਹਨ

 

ਦਿੱਲੀ ਸਰਕਾਰ ਨੇ ਪਿਛਲੇ ਸਾਲ ਡਿਜੀਟਲ ਲਰਨਿੰਗ ਸਕੀਮ ਤਹਿਤ 60000 ਅਧਿਆਪਕਾਂ ਨੂੰ ਟੈਬਲੇਟ ਵੰਡ ਚੁੱਕੀ ਹੈ ਇਸ ਦੇ ਜ਼ਰੀਏ ਅਧਿਆਪਕ ਕਲਾਸ ਹਾਜ਼ਰੀ ਲੈਂਦੇ ਹਨ ਤੇ ਵਿਦਿਅਕ ਯੋਜਨਾਵਾਂ ਬਣਾਉਣ ਦੇ ਨਾਲ ਨਾਲ ਹੋਰ ਕੰਮ ਵੀ ਕਰਦੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi government giving tablet to students who bring good number in CBSE exam