ਦਿੱਲੀ ਹਾਈ ਕੋਰਟ ਨੇ ਜੂਨੀਅਰ ਜੁਡੀਸ਼ੀਅਲ ਸਹਾਇਕ ਦੀ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨੋਟੀਫਿਕੇਸ਼ਨ ਦਿੱਲੀ ਹਾਈ ਕੋਰਟ ਦੀ ਵੈੱਬਸਾਈਟ 'ਤੇ ਉਪਲਬੱਧ ਹੈ। ਇਨ੍ਹਾਂ ਅਸਾਮੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 19 ਫਰਵਰੀ ਤੋਂ ਸ਼ੁਰੂ ਹੋਵੇਗੀ। ਯੋਗ ਉਮੀਦਵਾਰ ਦਿੱਲੀ ਹਾਈ ਕੋਰਟ ਦੀ ਅਧਿਕਾਰਤ ਵੈਬਸਾਈਟ delhihicourt.nic.in ਉੱਤੇ ਅਰਜ਼ੀ ਦੇ ਸਕਣਗੇ। ਅਰਜ਼ੀ ਲਈ ਲਿੰਕ ਸਿਰਫ 19 ਫਰਵਰੀ ਨੂੰ ਐਕਟੀਵੇਟ ਹੋਵੇਗਾ।
ਜੂਨੀਅਰ ਜੁਡੀਸ਼ੀਅਲ ਸਹਾਇਕ ਭਰਤੀ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 11 ਮਾਰਚ 2020 ਹੈ। ਤੁਹਾਨੂੰ ਦੱਸ ਦੇਈਏ ਕਿ ਕੁੱਲ 132 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਵਿੱਚ ਜਨਰਲ ਸ਼੍ਰੇਣੀ ਵਿੱਚ 36, EWS ਦੀਆਂ 21 ਅਸਾਮੀਆਂ, ਓਬੀਸੀ ਅਤੇ ਐਨਸੀਐਲ ਦੀਆਂ 33 ਅਸਾਮੀਆਂ, ਐਸਸੀ ਦੀਆਂ 26 ਅਸਾਮੀਆਂ ਅਤੇ ਐਸਟੀ ਦੀਆਂ 16 ਅਸਾਮੀਆਂ ਹਨ।
ਅਰਜ਼ੀ ਦੀ ਫੀਸ: ਆਮ ਉਮੀਦਵਾਰਾਂ ਨੂੰ 600 ਰੁਪਏ ਦੀ ਫੀਸ ਦੇਣੀ ਪਵੇਗੀ ਇਸ ਦੇ ਨਾਲ ਹੀ ਈਡਬਲਯੂਐਸ, ਓਬੀਸੀ ਅਤੇ ਐਨਸੀਐਲ ਦੇ ਉਮੀਦਵਾਰਾਂ ਨੂੰ ਵੀ 600 ਰੁਪਏ ਦੇ ਨਾਲ ਟ੍ਰਾਂਜੇਕਸ਼ਨ ਚਾਰਜ ਦੇਣਾ ਹੋਵੇਗਾ। ਇਸ ਤੋਂ ਇਲਾਵਾ ਐਸਸੀ / ਐਸਟੀ / ਐਕਸ ਸਰਵਿਸਮੈਨ ਅਤੇ ਪੀਡਬਲਯੂਡੀ ਉਮੀਦਵਾਰਾਂ ਨੂੰ 300 ਰੁਪਏ ਤੋਂ ਇਲਾਵਾ ਟ੍ਰਾਂਜੈਕਸ਼ਨ ਚਾਰਜ ਦੇਣਾ ਪਵੇਾਗਾ।
ਉਮਰ ਹੱਦ: 1 ਜਨਵਰੀ 2020 ਨੂੰ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਅਤੇ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਦਾ ਅਰਥ ਇਹ ਹੈ ਕਿ ਉਮੀਦਵਾਰ ਦਾ ਜਨਮ 1 ਜਨਵਰੀ 1993 ਤੋਂ ਪਹਿਲਾਂ ਨਹੀਂ ਹੋਣਾ ਚਾਹੀਦਾ ਅਤੇ ਬਾਅਦ ਵਿੱਚ 1 ਜਨਵਰੀ 2002 ਤੋਂ ਬਾਅਦ ਨਹੀਂ ਹੋਣਾ ਚਾਹੀਦਾ।
ਯੋਗਤਾ: ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕੰਪਿਊਟਰ ਤੇ ਉਸ ਦੀ ਟਾਈਪਿੰਗ ਸਪੀਡ 35 ਸ਼ਬਦ ਪ੍ਰਤੀ ਮਿੰਟ ਹੋਣੀ ਲਾਜ਼ਮੀ ਹੈ।