ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਯੂਨੀਵਰਸਿਟੀ ’ਚ ਤੀਜੀ ਕਟਆਫ਼ ਤਹਿਤ ਦਾਖਲੇ 9 ਜੁਲਾਈ ਤੋਂ ਸ਼ੁਰੂ

ਦਿੱਲੀ ਯੂਨੀਵਰਸਿਟੀ ਚ ਦੂਜੀ ਕਟਆਫ਼ ਤਹਿਤ ਲਗਭਗ 70 ਫੀਸਦ ਸੀਟਾਂ ’ਤੇ ਦਾਖਲਾ ਹੋ ਚੁੱਕਾ ਹੈ। ਡੀਯੂ ਚ ਤੀਜੀ ਕਟਆਫ਼ ਤਹਿਤ ਮੰਗਲਵਾਰ ਨੂੰ ਦਾਖਲੇ ਸ਼ੁਰੂ ਹੋਣਗੇ। ਨਾਰਥ ਕੈਂਪਸ ਚ ਕਈ ਕਾਲਜਾਂ ਚ ਸੀਟਾਂ ਤੋਂ ਵੱਧ ਦਾਖਲੇ ਹੋ ਚੁੱਕੇ ਹਨ।

 

ਇਸ ਤੋਂ ਇਲਾਵਾ ਸਾਊਥ ਕੈਂਪਸ ਦੇ ਕੁਝ ਕਾਲਜਾਂ ਚ ਜਰਨਲ ਵਰਗ ਚ ਮੁੱਖ ਵਿਸ਼ਿਆਂ ਚ ਸੀਟਾਂ ਖਾਲੀ ਹਨ। ਰਾਖਵੇਂ ਵਰਗ ਲਈ ਹਾਲੇ ਵੀ ਲਗਭਗ ਮੁੱਖ ਵਿਸ਼ਿਆਂ ਚ ਸੀਟਾਂ ਖਾਲੀ ਹਨ। ਨਾਰਥ ਕੈਂਪਸ ਚ ਰਾਮਜਸ ਕਾਲਜ ਨੇ 20 ਵਿਸ਼ਿਆਂ ਚ ਕਟਆਫ਼ ਕੱਢੀਆਂ ਹਨ। ਇਸ ਚ 6 ਵਿਸ਼ਿਆਂ ਚ ਜਰਨਲ ਵਰਗ ਦੇ ਵਿਸ਼ੇ ਬੰਦ ਹੋ ਚੁੱਕੇ ਹਨ। ਲਗਭਗ ਇੰਨੇ ਹੀ ਵਿਸ਼ਿਆਂ ਚ ਓਬੀਸੀ ਵਰਗ ਦੇ ਕੋਰਸ ਚ ਵੀ ਦਾਖਲੇ ਪੂਰੇ ਹੋ ਚੁੱਕੇ ਹਨ।

 

ਸਾਊਥ ਕੈਂਪਸ ਦੇ ਆਤਮਾਰਾਮ ਸਨਾਤਮ ਧਰਮ ਕਾਲਜ ਚ ਜਰਨਲ ਵਰਗ ਚ ਮੁੱਖ ਵਿਸ਼ਿਆਂ ਚ ਸੀਟਾਂ ਭਰ ਚੁੱਕੀਆਂ ਹਨ। ਬੀਕਾਮ ਆਨਰਸ ਚ ਜਰਨਲ ਵਰਗ ਚ ਸਿਰਫ 8 ਸੀਟਾਂ ਬਚੀਆਂ ਹਨ, ਅਜਿਹੇ ਚ ਇਸਦੀ ਕਟਆਫ਼ 0.25 ਫੀਸਦ ਹੀ ਰਹਿ ਗਈ ਹੈ। ਇਸ ਕਾਲਜ ਚ 22 ਵਿਸ਼ਿਆਂ ਦੀ ਕਟਆਫ਼ ਕੱਢੀ ਗਈ ਹੈ ਜਿਸ ਚ ਜਰਨਲ ਵਰਗ ਲਈ ਸਿਰਫ ਚਾਰ ਵਿਸ਼ਿਆਂ ਚ ਸੀਟਾਂ ਖਾਲੀ ਹਨ। 

 

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi University Admission under the third cut-off in DU