ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Download Rajasthan Patwari Notification 2020 PDF: ਡਾਊਨਲੋਡ ਕਰੋ

ਰਾਜਸਥਾਨ ਪਟਵਾਰੀ ਭਰਤੀ ਦਾ ਪੂਰਾ ਨੋਟੀਫਿਕੇਸ਼ਨ ਹਿੰਦੀ 'ਚ

ਰਾਜਸਥਾਨ ਸਟਾਫ਼ ਸਿਲੈਕਸ਼ਨ ਬੋਰਡ (ਆਰਐਸਐਮਐਸਬੀਬੀ) ਨੇ ਪਟਵਾਰੀ ਦੀਆਂ ਅਸਾਮੀਆਂ ਲਈ 4207 ਭਰਤੀਆਂ ਕੱਢੀਆਂ ਹਨ। ਆਨਲਾਈਨ ਅਰਜ਼ੀ ਦੀ ਆਖ਼ਰੀ ਤਰੀਕ 19 ਫਰਵਰੀ, 2020 ਹੋਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਰਾਜਸਥਾਨ ਚੋਣ ਬੋਰਡ ਦੀ ਆਧਿਕਾਰਿਕ ਵੈਬਸਾਈਟ rsmssb.rajasthan.gov.in. ਜਾ ਕੇ ਆਨਈਨ ਅਪਲਾਈ ਕਰਨ ਕਰ ਸਕਦੇ ਹਨ।

 

ਰਾਜਸਥਾਨ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 4207 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਵਿਚੋਂ 3637 ਅਸਾਮੀਆਂ ਗ਼ੈਰ ਅਨੁਸੂਚਿਤ ਖੇਤਰ ਲਈ ਹਨ ਅਤੇ 570 ਅਸਾਮੀਆਂ ਅਨੁਸੂਚਿਤ ਇਲਾਕੇ ਲਈ ਹੈ। ਇਹ ਭਰਤੀਆਂ ਮਾਲ ਡਵੀਜ਼ਨ ਰਾਜਸਥਾਨ, ਅਜਮੇਰ ਦੇ ਪਟਵਾਰੀ ਵਿਭਾਗ ਨੇ ਕੱਢੀਆਂ ਹਨ।

 

ਪਟਵਾਰੀ ਭਰਤੀ ਪ੍ਰੀਖਿਆ ਦੀ ਤਰੀਕ ਨਾਲ ਸਬੰਧਤ ਜਾਣਕਾਰੀ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਡਿਗਰੀ ਹੈ। ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਟ ਨੌਜਵਾਨ ਇਸ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਨਾਲ ਹੀ, ਬਿਨੈਕਾਰ ਕੋਲ ਕੰਪਿਊਟਰ ਸਾਇੰਸ ਵਿੱਚ ਓ ਲੈਵਲ/ਸੀਓਪੀਏ ਕੰਪਿਊਟਰ ਕੋਰਸ ਸਰਟੀਫਿਕੇਟ ਜਾਂ ਡਿਗਰੀ/ਡਿਪਲੋਮਾ ਹੋਣਾ ਚਾਹੀਦਾ ਹੈ।

 

Download Rajasthan Patwari Notification 2020 PDF


ਉਮਰ ਦੀ ਸੀਮਾ
ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਨਿਰਧਾਰਤ ਕੀਤੀ ਗਈ ਹੈ। ਸਰਕਾਰ ਦੇ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।

 

ਤਨਖ਼ਾਹ
ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਸਫਲ ਉਮੀਦਵਾਰਾਂ ਨੂੰ ਪੇਅ ਮੈਟ੍ਰਿਕਸ ਲੈਵਲ ਐਲ -5 ਦੇ ਤਹਿਤ ਘੱਟੋ ਘੱਟ 20,800 ਰੁਪਏ ਦੀ ਤਨਖ਼ਾਹ ਮਿਲੇਗੀ। 

 

ਅਰਜ਼ੀ ਦੀ ਫੀਸ
ਆਮ ਅਤੇ ਵਿੱਤੀ ਤੌਰ 'ਤੇ ਕਮਜ਼ੋਰ ਵਰਗ ਨੂੰ ਪ੍ਰੀਖਿਆ ਫੀਸ ਵਜੋਂ 450 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਹੋਰ ਪਛੜੀਆਂ ਸ਼੍ਰੇਣੀਆਂ ਅਤੇ ਬਹੁਤ ਜ਼ਿਆਦਾ ਪੱਛੜੇ ਵਰਗਾਂ ਦੇ ਬਿਨੈਕਾਰਾਂ ਨੂੰ 350 ਰੁਪਏ ਦੀ ਪ੍ਰੀਖਿਆ ਫੀਸ ਦੇਣੀ ਪਵੇਗੀ। ਇਸੇ ਤਰ੍ਹਾਂ ਐਸਸੀ / ਐਸਟੀ / ਪੀਡਬਲਯੂਡੀ / ਸਾਰੇ ਵਰਗ ਦੇ ਬਿਨੈਕਾਰ ਜਿਨ੍ਹਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਨੂੰ 250 ਰੁਪਏ ਦੀ ਪ੍ਰੀਖਿਆ ਫੀਸ ਦੇਣੀ ਪਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Download Rajasthan Patwari Notification 2020: RSMSSB patwari vacancy notification pdf