DRDO ਭਾਵ ‘ਰੱਖਿਆ ਖੋਜ ਤੇ ਵਿਕਾਸ ਸੰਗਠਨ’ ਨੇ 10ਵੀਂ ਪਾਸ ਉਮੀਦਵਾਰਾਂ ਲਈ 1,817 ਆਸਾਮੀਆਂ ਐਲਾਨੀਆਂ ਹਨ। ਇਹਹ ਸਾਰਾ ਮਲਟੀ–ਟਾਸਕਿੰਗ ਸਟਾਫ਼ (MTS) ਹੋਵੇਗਾ। ਉਮੀਦਵਾਰ ਕਿਸੇ ਮਾਨਤਾ–ਪ੍ਰਾਪਤ ਬੋਰਡ ਜਾਂ ਉਦਯੋਗਿਕ ਸਿਖਲਾਈ ਇੰਸਟੀਚਿਊਟ (ITI) ਤੋਂ 10ਵੀਂ ਜਾਂ ਬਰਾਬਰ ਦਾ ਕੋਈ ਇਮਤਿਹਾਨ ਪਾਸ ਹੋਣੇ ਚਾਹੀਦੇ ਹਨ।
ਉਮੀਦਵਾਰਾਂ ਦੀ ਉਮਰ 18 ਸਾਲ ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਨ੍ਹਾਂ ਆਸਾਮੀਆਂ ਲਈ ਤਨਖ਼ਾਹ ਦਾ ਸਕੇਲ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਮੁਤਾਬਕ 18,000–56900 ਰੁਪਏ ਹੈ। ਅਰਜ਼ੀਆਂ ਦੇਣ ਦੀ ਪ੍ਰਕਿਰਿਆ ਭਲਕੇ ਸੋਮਵਾਰ ਭਾਵ 23 ਦਸੰਬਰ ਤੋਂ ਸ਼ੁਰੂ ਹੋਵੇਗੀ।
ਇਸ ਲਈ www.drdo.gov.in ਉੱਤੇ ਜਾਣਾ ਹੋਵੇਗਾ। ਚੋਣ ਪ੍ਰਕਿਰਿਆ ਵਿੱਚ ਟੀਅਰ–1 (ਸਕ੍ਰੀਨਿੰਗ) ਹੋਵੇਗੀ ਤੇ ਫਿਰ ਟੀਅਰ–2 ’ਤੇ ਅੰਤਿਮ ਚੋਣ ਹੋ ਜਾਵੇਗੀ। ਟੀਅਰ–1 ਅਤੇ ਟੀਅਰ–2 ਵਿੱਚ ਆਬਜੈਕਟਿਵ ਟਾਈਪ–ਮਲਟੀਪਲ ਚੁਆਇਸ ਪ੍ਰਕਾਰ ਦੇ ਪ੍ਰਸ਼ਨ ਹੋਣਗੇ।
ਉਮੀਦਵਾਰ ਨੇ ਆਪਣੀ ਅਰਜ਼ੀ ਨਾਲ 100 ਰੁਪਏ ਦੀ ਫ਼ੀਸ ਦੇਣੀ ਹੋਵੇਗੀ। ਇਹ ਫ਼ੀਸ ਕ੍ਰੈਡਿਟ ਕਾਰਡ/ਡੇਬਿਟ ਕਾਰਡ/ਨੈੱਟ ਬੈਂਕਿੰਗ ਨਾਲ ਅਦਾ ਕੀਤੀ ਜਾ ਸਕੇਗੀ। ਇਹ ਫ਼ੀਸ ਵਾਪਸੀਯੋਗ ਨਹੀਂ ਹੋਵੇਗੀ।
ਸਾਰੇ ਵਰਗ ਦੀਆਂ ਔਰਤਾਂ ਅਤੇ ਅਨੁਸੂਚਿਤ ਜਾਤਾਂ, ਅਨੁਸੁਚਿਤ ਕਬੀਲਿਆਂ, ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ ਲੱਗੇਗੀ।