ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Facebook job offer: ਆਈਆਈਆਈਟੀ ਦਿੱਲੀ ਦੀ ਵਿਦਿਆਰਣ ਨੂੰ ਫੇਸਬੁੱਕ ਨੇ 1.45 ਕਰੋੜ ਦਾ ਦਿੱਤਾ ਪੈਕੇਜ

ਇੰਦਰਪ੍ਰਸਥ ਸੂਚਨਾ ਤਕਨਾਲੋਜੀ (ਆਈਆਈਆਈਟੀ) ਦਿੱਲੀ ਵਿੱਚ ਹੋਏ ਕੈਂਪਸ ਪਲੇਸਮੈਂਟ ਵਿੱਚ ਇਸ ਵਾਰ ਵਿਦਿਆਰਥੀਆਂ ਨੂੰ ਰਿਕਾਰਡ ਪਲੇਟਮੈਂਟ ਮਿਲਿਆ ਹੈ, ਇਸ ਵਿੱਚ ਫੇਸਬੁਕ ਵੱਲੋਂ ਸਾਲਾਨਾ 1.45 ਕਰੋੜ ਦਾ ਪੈਕੇਜ ਦਾ ਪ੍ਰਸਤਾਵ ਸਭ ਤੋਂ ਜ਼ਿਆਦਾ ਹੈ।

 

ਫੇਸਬੁੱਕ ਵੱਲੋਂ ਇਹ ਪ੍ਰਸਤਾਵ ਕੰਪਿਊਟਰ ਵਿਗਿਆਨ ਤੋਂ ਇੰਜੀਨੀਅਰਿੰਗ ਕਰ ਰਹੀ ਇੱਕ ਵਿਦਿਆਰਥਣ ਨੂੰ ਦਿੱਤਾ ਗਿਆ ਹੈ। ਆਈਆਈਆਈਟੀ ਦਿੱਲੀ ਵਿੱਚ ਕਿਸੇ ਵੀ ਇੰਜੀਨੀਅਰ ਵਿਦਿਆਰਥੀ ਨੂੰ ਮਿਲਿਆ ਇਹ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਸਾਲਾਨਾ ਤਨਖ਼ਾਹ ਵਾਲਾ ਪ੍ਰਸਤਾਵ ਹੈ।

 

ਆਈਆਈਆਈਟੀ ਦਿੱਲੀ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਵਿਦਿਅਕ ਸੈਸ਼ਨ 2019-20 ਵਿੱਚ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਲਈ ਪਲੇਸਮੈਂਟ ਮੁਹਿੰਮ ਚਲਾਈ ਗਈ ਸੀ। ਗੂਗਲ, ​​ਮਾਈਕ੍ਰੋਸੌਫਟ ਅਤੇ ਅਮੈਜ਼ਨ ਦੀਆਂ ਕੰਪਨੀਆਂ ਇਸ ਵਿੱਚ ਸ਼ਾਮਲ ਸਨ। ਇਸ ਮੁਹਿੰਮ ਵਿੱਚ ਕੁੱਲ 562 ਵਿਦਿਆਰਥੀਆਂ ਨੂੰ ਨੌਕਰੀ ਦਾ ਪ੍ਰਸਤਾਵ ਮਿਲਿਆ ਹੈ ਜਿਸ ਵਿੱਚ 310 ਵਿਦਿਆਰਥੀਆਂ ਨੂੰ ਨੌਕਰੀ ਅਤੇ 252 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦਾ ਪ੍ਰਸਤਾਵ ਸ਼ਾਮਲ ਹੈ।

 

ਇਸ ਵਿੱਚ ਫੇਸਬੁੱਕ ਵੱਲੋਂ ਮਿਲਿਆ ਪ੍ਰਸਤਾਵ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਹੋਰਨਾਂ ਦੋ ਵਿਦਿਆਰਥੀਆਂ ਨੂੰ 43 ਲੱਖ ਅਤੇ 33 ਲੱਖ ਰੁਪਏ ਸਾਲਾਨਾ ਤਨਖ਼ਾਹ ਦਾ ਪ੍ਰਸਤਾਵ ਕੰਪਨੀਆਂ ਵੱਲੋਂ ਮਿਲਿਆ ਹੈ। ਆਈਆਈਆਈਟੀ ਦਿੱਲੀ ਦੇ ਇੱਕ ਅਧਿਕਾਰੀ ਅਨੁਸਾਰ ਦਸੰਬਰ ਵਿੱਚ ਪਲੇਸਮੈਂਟ ਮੁਹਿੰਮ ਦਾ ਦੂਜਾ ਗੇੜ ਹੋਵੇਗਾ। ਇਸ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕੰਪਨੀਆਂ ਸ਼ਾਮਲ ਹੋਣਗੀਆਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Facebook job offer: IIIT Delhi students got 1 45 crore package job offer from Facebook