ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖਬਰੀ: EPFO ਦੇ 6.3 ਲੱਖ ਪੈਨਸ਼ਨਰਾਂ ਨੂੰ ਮਈ ਤੋਂ ਮਿਲੇਗੀ ਪੂਰੀ ਪੈਨਸ਼ਨ 

ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਮਈ ਮਹੀਨੇ ਤੋਂ 6.3 ਲੱਖ ਪੈਨਸ਼ਨਰਾਂ ਨੂੰ ਪੂਰੀ ਪੈਨਸ਼ਨ ਦੇਣਾ ਸ਼ੁਰੂ ਕਰੇਗੀ ਜਿਨ੍ਹਾਂ ਨੇ ਰਿਟਾਇਰਮੈਂਟ ਸਮੇਂ ਕਮਿਊਟੇਸ਼ਨ ਬੈਨੀਫਿਟ ਦੀ ਚੋਣ ਕੀਤੀ ਸੀ। ਇਸ ਨਾਲ ਦੇਸ਼ ਭਰ ਦੇ ਈਪੀਐਫਓ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੇਗੀ।
 

ਕੇਂਦਰ ਸਰਕਾਰ ਨੇ ਇਸ ਸਾਲ 20 ਫ਼ਰਵਰੀ ਨੂੰ ਈਪੀਐਫਓ ਦੇ ਪੈਨਸ਼ਨ ਨਿਯਮਾਂ ਵਿੱਚ ਤਬਦੀਲੀ ਕੀਤੀ ਸੀ। ਇਸ ਨਾਲ, ਰਿਟਾਇਰਮੈਂਟ ਸਮੇਂ ਪੈਨਸ਼ਨ ਦੇਣ ਦਾ ਵਿਕਲਪ ਚੁਣਿਆ ਸੀ। ਪੈਨਸ਼ਨਰਾਂ ਨੂੰ ਸੇਵਾਮੁਕਤੀ ਤੋਂ 15 ਸਾਲ ਬਾਅਦ ਪੂਰੀ ਪੈਨਸ਼ਨ ਦੀ ਵਿਵਸਥਾ ਮੁੜ ਤੋਂ ਲਾਗੂ ਕੀਤੀ ਗਈ ਸੀ। ਇਸ ਫ਼ੈਸਲੇ ਨਾਲ 26 ਸਤੰਬਰ 2008 ਤੋਂ ਪਹਿਲਾਂ ਰਿਟਾਇਰ ਹੋਣ ਵਾਲੇ 6.3 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਸ ਫ਼ੈਸਲੇ ਨਾਲ ਸਰਕਾਰ 'ਤੇ ਕਰੀਬ 1500 ਕਰੋੜ ਰੁਪਏ ਦਾ ਬੋਝ ਪਵੇਗਾ। ਈਪੀਐਫ ਦੇ ਮੌਜੂਦਾ ਨਿਯਮਾਂ ਤਹਿਤ, ਈਪੀਐਫਓ ਮੈਂਬਰਾਂ ਨੂੰ ਕਮਿਊਟੇਸ਼ਨ ਬੈਨੀਫਿਟ ਪ੍ਰਾਪਤ ਕਰਨ ਦਾ ਵਿਕਲਪ ਨਹੀਂ ਮਿਲਦਾ ਹੈ।
 

ਕਿਰਤ ਮੰਤਰਾਲਾ ਨੇ 20 ਫਰਵਰੀ 2020 ਤੋਂ ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) ਤਹਿਤ ਕਮਿਊਟੇਸ਼ਨ ਜਾਂ ਪੈਨਸ਼ਨ ਫੰਡ ਦਾ ਇੱਕ ਹਿੱਸਾ ਐਡਵਾਂਸ ਵਿੱਚ ਕਢਵਾਉਣ ਦਾ ਨਿਯਮ ਬਹਾਲ ਕਰ ਦਿੱਤੀ ਸੀ। ਇਸ ਨਾਲ 6.3 ਲੱਖ ਈਪੀਐਫਓ ਪੈਨਸ਼ਨਰਾਂ ਨੂੰ ਵੀ ਫਾਇਦਾ ਹੋਵੇਗਾ ਜਿਨ੍ਹਾਂ ਨੇ 2009 ਤੋਂ ਪਹਿਲਾਂ ਇਸ ਬਦਲ ਨੂੰ ਚੁਣਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news: 6 lakh 3 thousands EPFO pensioners will get full pension from May