ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

+2 ਪਾਸ ਲਈ ਖ਼ੁਸ਼ਖ਼ਬਰੀ, ਇਸ ਪੁਲਿਸ ’ਚ ਹੋਣ ਵਾਲੀ ਹੈ 52,000 ਸਿਪਾਹੀਆਂ ਦੀ ਭਰਤੀ

+2 ਪਾਸ ਲਈ ਖ਼ੁਸ਼ਖ਼ਬਰੀ, ਇਸ ਪੁਲਿਸ ’ਚ ਹੋਣ ਵਾਲੀ ਹੈ 52,000 ਸਿਪਾਹੀਆਂ ਦੀ ਭਰਤੀ

+2 ਪਾਸ ਵਿਅਕਤੀਆਂ ਲਈ ਹੁਣ ਇੱਕ ਖ਼ੁਸ਼ਖਬਰੀ ਹੈ। ਉੱਤਰ ਪ੍ਰਦੇਸ਼ ਪੁਲਿਸ ਬਹੁਤ ਛੇਤੀ 52 ਹਜ਼ਾਰ ਸਿਪਾਹੀਆਂ ਦੀ ਭਰਤੀ ਸ਼ੁਰੂ ਕਰਨ ਵਾਲੀ ਹੈ। ਇਸ ਸੂਬੇ ਦੀ ਪੁਲਿਸ ਵਿੱਚ 1.30 ਲੱਖ ਆਸਾਮੀਆਂ ਖ਼ਾਲੀ ਪਈਆਂ ਹਨ, ਜੋ ਹੁਣ ਭਰੀਆਂ ਜਾਣੀਆਂ ਹਨ।

 

 

ਫ਼ਿਲਹਾਲ 41 ਹਜ਼ਾਰ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ।  ਦਸੰਬਰ 2019 ਤੱਕ 52 ਹਜ਼ਾਰ ਆਸਾਮੀਆਂ ਲਈ ਭਰਤੀਆਂ ਸ਼ੁਰੂ ਹੋ ਜਾਣਗੀਆਂ।

 

 

41 ਹਜ਼ਾਰ ਆਸਾਮੀਆਂ ਲਈ ਪ੍ਰੀਖਿਆ ਦਸੰਬਰ 2018 ’ਚ ਹੋਈ ਸੀ, ਜਿਨ੍ਹਾਂ ਵਿੱਚੋਂ 23 ਹਜ਼ਾਰ ਆਸਾਮੀਆਂ ਸਿਵਲ ਪੁਲਿਸ ਲਈ 18 ਹਜ਼ਾਰ ਪੀਏਸੀ ਜਵਾਨਾਂ ਲਈ ਹਨ।

 

 

ਉਮੀਦਵਾਰ ਘੱਟੋ–ਘੱਟ ਇੰਟਰਮੀਡੀਏਟ (+2) ਪਾਸ ਹੋਣਾ ਜ਼ਰੂਰੀ ਹੈ। ਪੁਰਸ਼ ਉਮੀਦਵਾਰ ਲਈ ਉਮਰ 18 ਤੋਂ 22 ਸਾਲਾਂ ਦੇ ਵਿਚਕਾਰ ਹੋਣੀ ਚਾਹੀਦੀ ਹੈ। ਓਬੀਸੀ, ਐੱਸਸੀ, ਐੱਸਟੀ ਵਰਗ ਲਈ ਉਮਰ ਸੀਮਾ 18 ਤੋਂ 27 ਸਾਲਾਂ ਦੇ ਵਿਚਕਾਰ ਹੈ। ਔਰਤ ਉਮੀਦਵਾਰਾਂ ਲਈ ਉਮਰ ਦੀ ਹੱਦ 18 ਤੋਂ 25 ਹੋਣੀਆਂ ਚਾਹੀਦੀਆਂ ਹਨ।

 

 

OBC, SC, ST ਵਰਗ ਲਈ ਉਮਰ ਦੀ ਹੱਦ 18–30 ਸਾਲ ਹੈ। ਪਹਿਲਾਂ ਲਿਖਤੀ ਪ੍ਰੀਖਿਆ ਹੁੰਦੀ ਹੈ। ਇਸ ਨੂੰ ਜਿਹੜੇ ਉਮੀਦਵਾਰ ਪਾਸ ਕਰਦੇ ਹਨ, ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਹੁੰਦੀ ਹੈ ਤੇ ਬਾਅਦ ’ਚ ਸਰੀਰਕ ਨਿਰੀਖਣ ਹੁੰਦਾ ਹੈ।

 

 

ਫ਼ਿਜ਼ੀਕਲ ਟੈਸਟ ’ਚ ਪਾਸ ਹੋਣ ਤੋਂ ਬਾਅਦ ਸਿਹਤ ਦਾ ਚੈੱਕਅਪ ਹੁੰਦਾ ਹੈ। ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅੰਤ ’ਚ ਮੈਰਿਟ ਲਿਸਟ ਤਿਆਰ ਕੀਤੀ ਜਾਂਦੀ ਹੈ। ਤਨਖ਼ਾਹ–ਸਕੇਲ 4200–20200 ਰੁਪਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news for plus 2 pass this Police is going to recruit 52000 constables