ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਨੂੰ ਸਕੂਲ ਭੇਜਣ ਵਾਲੀ ਮਾਂ ਦੇ ਖਾਤੇ ’ਚ ਸਿੱਧੇ ਟਰਾਂਸਫਰ ਹੋਣਗੇ 15000 ਰੁਪਏ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਵੀਰਵਾਰ ਨੂੰ ਸੂਬਾ ਸਰਕਾਰ ਦੀ ਅਭਿਲਾਸ਼ੀ ਯੋਜਨਾ 'ਅੰਮਾ ਵੋਡੀ' ਦੀ ਸ਼ੁਰੂਆਤ ਕੀਤੀ ਇਸ ਯੋਜਨਾ ਦਾ ਉਦੇਸ਼ ਲੱਖਾਂ ਗਰੀਬ ਅਤੇ ਲੋੜਵੰਦ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਸਹਾਇਤਾ ਪ੍ਰਦਾਨ ਕਰਨਾ ਹੈ

 

ਰੈਡੀ ਨੇ ਲਗਭਗ 43 ਲੱਖ ਮਾਵਾਂ ਦੇ ਖਾਤਿਆਂ ਵਿੱਚ 15,000 ਰੁਪਏ ਸਾਲਾਨਾ ਵਿੱਤੀ ਸਹਾਇਤਾ ਨਾਲ ਸੂਬੇ ਦੇ 82 ਲੱਖ ਬੱਚਿਆਂ ਦੇ ਲਾਭ ਲਈ ਯੋਜਨਾ ਦੀ ਸ਼ੁਰੂਆਤ ਕੀਤੀ ਉਨ੍ਹਾਂ ਨੇ ਯੋਜਨਾ ਦੀ ਸ਼ੁਰੂਆਤ ਲੈਪਟਾਪ ਦਾ ਬਟਨ ਦਬਾ ਕੇ ਕੀਤੀ

 

ਤ੍ਰਿਪਤੀ ਤੋਂ ਲਗਭਗ 70 ਕਿਲੋਮੀਟਰ ਦੂਰ ਚਿਤੂਰ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਰੈਡੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅੱਜ ਸੂਬੇ ਦੇ 82 ਲੱਖ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਲਗਭਗ 43 ਲੱਖ ਮਾਵਾਂ ਦੀ ਸਹਾਇਤਾ ਲਈ ਇਸ ਯੋਜਨਾ ਤਹਿਤ 6,318 ਕਰੋੜ ਰੁਪਏ ਜਾਰੀ ਕੀਤੇ ਹਨ

 

ਉਨ੍ਹਾਂ ਕਿਹਾ ਕਿ ਅੰਮਾ ਵੋਡੀ ਯੋਜਨਾ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿਚ ਇਤਿਹਾਸਕ ਤਬਦੀਲੀਆਂ ਲਿਆਉਣ ਵਾਲੀ ਆਪਣੀ ਕਿਸਮ ਦੀ ਪਹਿਲੀ ਸਕੀਮ ਹੈ ਉਨ੍ਹਾਂ ਦੀ ਸਰਕਾਰ ਸਰਕਾਰੀ ਵਿਦਿਅਕ ਅਦਾਰਿਆਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰੀ ਤਰ੍ਹਾਂ ਬਦਲਣ ਲਈ ਵਚਨਬੱਧ ਹੈ 14000 ਕਰੋੜ ਰੁਪਏ ਦੇ ਬਜਟ ਪ੍ਰਬੰਧ ਨਾਲ, ਸਰਕਾਰ ਨੇ ਪੜਾਅਵਾਰ 45 ਹਜ਼ਾਰ ਸਰਕਾਰੀ ਸਕੂਲਾਂ, 471 ਮਿਡਲ ਕਾਲਜਾਂ, 148 ਡਿਗਰੀ ਕਾਲਜਾਂ ਅਤੇ ਹੋਸਟਲਾਂ ਵਿੱਚ ਆਧੁਨਿਕੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ

 

ਉਨ੍ਹਾਂ ਐਲਾਨ ਕੀਤਾ ਕਿ ਇਸ ਅਕਾਦਮਿਕ ਸੈਸ਼ਨ ਤੋਂ ਅੰਗਰੇਜ਼ੀ ਭਾਸ਼ਾ ਸਾਰੇ ਸਰਕਾਰੀ ਸਕੂਲਾਂ ਪਹਿਲੀ ਤੋਂ ਛੇਵੀਂ ਜਮਾਤ ਤਕ ਪੜ੍ਹਨ ਦਾ ਮਾਧਿਅਮ ਬਣੇਗੀ ਅਤੇ ਹਰ ਸਾਲ ਇਸ ਨੂੰ ਵਧਾ ਕੇ ਅੰਗਰੇਜ਼ੀ ਰਾਹੀਂ ਦਸਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government will transfer direct 15 thousand rupees to the account of mother sending the child to school