GSEB HSC Result 2019: ਗੁਜਰਾਤ ਸੈਕੰਡਰੀ ਐਂਡ ਹਾਈਰ ਸੈਕੰਡਰੀ ਐਜੁਕੇਸ਼ਨ ਬੋਰਡ (ਜੀਐਸਐਚਐਸਈਬੀ) ਨੇ ਅੱਜ 12ਵੀਂ ਆਰਟਸ ਅਤੇ ਕਮਰਸ ਗਰੁੱਪ ਦੇ ਨਤੀਜੇ ਐਲਾਨ ਦਿੱਤੇ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹ ਗੁਜਰਾਤ ਬੋਰਡ ਦੀ ਵੈਬਸਾਈਟ gseb.org ਉਤੇ ਦੇਖ ਸਕਦੇ ਹਨ।
ਇਸ ਤੋਂ ਪਹਿਲਾਂ ਗੁਜਰਾਤ ਬੋਰਡ 12ਵੀਂ ਸਾਇੰਸ ਅਤੇ 10ਵੀਂ ਦਾ ਨਤੀਜਾ ਐਲਾਨ ਚੁੱਕਿਆ ਹੈ।
ਨਤੀਜਾ ਸਵੇਰੇ 8 ਵਜੇ ਬੋਰਡ ਦੀ ਆਧਿਕਾਰਤ ਵੈਬਸਾਈਟ gseb.org ਉਤੇ ਜਾਰੀ ਕੀਤਾ ਗਿਆ। ਪ੍ਰੰਤੂ ਵਿਦਿਆਰਥੀ ਮਾਰਕਸ਼ੀਟ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਲੈ ਸਕਦੇ ਹਨ। ਅਹਿਮਦਾਬਾਦ ਸ਼ਹਿਰ ਤੇ ਅਹਿਮਦਾਬਾਦ ਗ੍ਰਾਮੀਣ ਵਿਚ ਮਾਰਕਸ਼ੀਟ ਸਕੂਲਾਂ ਵਿਚ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਜਾ ਸਕਦੀ ਹੈ।